[gtranslate]

ਕਿਸ ਗੱਲ ‘ਤੇ ਬਾਥਰੂਮ ‘ਚ ਲੁਕ ਕੇ ਰੋਈ ਸੀ ਕੈਟਰੀਨਾ ? ਇਸ ਫਿਲਮ ਲਈ ਨਕਲੀ ਸੱਟ ਦਾ ਬਣਾਇਆ ਸੀ ਬਹਾਨਾ

katrina kaif reveals incident ex partners

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਹਾਲ ਹੀ ‘ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਮਜ਼ੇਦਾਰ ਖੁਲਾਸੇ ਕੀਤੇ ਹਨ। ਕੈਟਰੀਨਾ ਨੇ ਹਾਲ ਹੀ ‘ਚ ਆਪਣੇ ਖਾਸ ਦੋਸਤਾਂ ਕਰਿਸ਼ਮਾ ਕੋਹਲੀ ਅਤੇ ਮਿੰਨੀ ਮਾਥੁਰ ਨਾਲ ਵੈਲੇਨਟਾਈਨ ਡੇ ਮਨਾਇਆ। ਤਿੰਨਾਂ ਨੇ ਇਸ ਨੂੰ ‘ਗੈਲੇਨਟਾਈਨ ਡੇਅ’ ਦਾ ਨਾਂ ਦਿੱਤਾ। ਇਸ ਦੌਰਾਨ ਕੈਟਰੀਨਾ ਨੇ ‘ਨੇਵਰ ਹੈਵ ਆਈ ਏਵਰ’ ਨਾਂ ਦੀ ਗੇਮ ਖੇਡੀ। ਇਸ ਦੌਰਾਨ ਕੈਟਰੀਨਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਕੈਟਰੀਨਾ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਨੇ ਆਪਣੇ ਸਾਥੀ ਦੇ ਫ਼ੋਨ ਨੂੰ ਫਰੋਲਿਆ ਸੀ। ਉਸ ਨੂੰ ਇਸ ਗੱਲ ਦਾ ਅਫ਼ਸੋਸ ਸੀ। ਇਸ ਤੋਂ ਇਲਾਵਾ ਉਸ ਨੇ ਇਹ ਵੀ ਦੱਸਿਆ ਕਿ ਉਹ ਇਕ ਵਾਰ ਦੀਵਾਲੀ ਪਾਰਟੀ ਵਿਚ ਰੋ ਪਈ ਸੀ।

ਕੈਟਰੀਨਾ ਕੈਫ ਤੋਂ ਪੁੱਛਿਆ ਗਿਆ ਕਿ ਕੀ ਉਸ ਨੇ ਧੋਖੇ ਨਾਲ ਕਿਸੇ ਦਾ ਫੋਨ ਫਰੋਲਿਆ ਸੀ। ਕੈਟਰੀਨਾ ਨੇ ਇਸ ਦਾ ਜਵਾਬ ਹਾਂ ਵਿਚ ਦਿੱਤਾ। ਕੈਟਰੀਨਾ ਨੇ ਦੱਸਿਆ ਕਿ ਇੱਕ ਵਾਰ ਉਸਨੇ ਅਜਿਹਾ ਕੀਤਾ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਵਿੱਕੀ ਕੌਸ਼ਲ ਦਾ ਫੋਨ ਚੈੱਕ ਕੀਤਾ ਹੈ ਤਾਂ ਉਸ ਨੇ ਕਿਹਾ ਕਿ ਨਹੀਂ। ਪਰ ਉਸ ਸਮੇਂ ਉਹ ਬਹੁਤੀ ਬੁੱਧੀਮਾਨ ਨਹੀਂ ਸੀ। ਇਸ ਗੱਲ ਨੂੰ ਕਬੂਲਦਿਆਂ ਉਸ ਨੇ ਕਿਹਾ ਕਿ ਉਸ ਨੇ ਅਜਿਹਾ ਸਿਰਫ ਇੱਕ ਵਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਇਸ ਗੱਲ ਦਾ ਪਛਤਾਵਾ ਹੋਇਆ ਅਤੇ ਉਸ ਨੇ ਫਿਰ ਕਦੇ ਕਿਸੇ ਨਾਲ ਅਜਿਹੀ ਗਲਤੀ ਨਹੀਂ ਕੀਤੀ। ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਉਸ ਦੇ ਸਾਹਮਣੇ ਫ਼ੋਨ ਖੋਲ੍ਹਦਾ ਹੈ ਤਾਂ ਵੀ ਉਹ ਅਜਿਹੀ ਹਰਕਤ ਨਹੀਂ ਕਰੇਗੀ।

ਇਸ ਤੋਂ ਇਲਾਵਾ ਕੈਟਰੀਨਾ ਕੈਫ ਨੇ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਕਿ ਉਹ ਦੀਵਾਲੀ ਦੀਆਂ ਕੁਝ ਪਾਰਟੀਆਂ ਵਿਚ ਵੀ ਰੋਈ ਹੈ। ਹਾਲਾਂਕਿ ਉਸ ਨੇ ਰੋਣ ਦਾ ਕਾਰਨ ਨਹੀਂ ਦੱਸਿਆ ਅਤੇ ਨਾ ਹੀ ਇਹ ਦੱਸਿਆ ਕਿ ਅਜਿਹਾ ਕੀ ਸੀ ਜਿਸ ਤੋਂ ਬਾਅਦ ਉਹ ਰੋ ਪਈ। ਪਰ ਅਭਿਨੇਤਰੀ ਨੇ ਕਿਹਾ ਕਿ ਦੀਵਾਲੀ ਦੀਆਂ ਕੁਝ ਪਾਰਟੀਆਂ ਵਿੱਚ ਉਹ ਬਾਥਰੂਮ ਵਿੱਚ ਲੁਕ ਕੇ ਰੋਈ ਸੀ। ਉਸ ਨੇ ਇਹ ਵੀ ਦੱਸਿਆ ਕਿ ਸਾਲ 2009 ਵਿੱਚ ਜਦੋਂ ਉਹ ਕਬੀਰ ਸਿੰਘ ਦੀ ਫ਼ਿਲਮ ਨਿਊਯਾਰਕ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਸਮੇਂ ਉਸ ਨੇ ਸੱਟ ਲੱਗਣ ਦਾ ਬਹਾਨਾ ਬਣਾ ਲਿਆ ਸੀ। ਇਸ ਫਿਲਮ ‘ਚ ਜਾਨ ਅਬ੍ਰਾਹਮ, ਇਰਫਾਨ ਖਾਨ ਅਤੇ ਨਵਾਜ਼ੂਦੀਨ ਸਿੱਦੀਕੀ ਵੀ ਸਨ।

ਦੱਸ ਦੇਈਏ ਕਿ ਕੈਟਰੀਨਾ ਕੈਫ ਨੇ ਇਹ ਗੇਮ ਆਪਣੇ ਕਾਸਮੈਟਿਕ ਬ੍ਰਾਂਡ ਦੀ ਖੂਬਸੂਰਤੀ ਨੂੰ ਪ੍ਰਮੋਟ ਕਰਨ ਲਈ ਖੇਡੀ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸਲਮਾਨ ਖਾਨ ਨਾਲ ਫਿਲਮ ‘ਟਾਈਗਰ 3’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਸ਼੍ਰੀਰਾਮ ਰਾਘਵਨ ਦੀ ਮੈਰੀ ਕ੍ਰਿਸਮਸ ਦਾ ਵੀ ਹਿੱਸਾ ਹੈ, ਜਿਸ ‘ਚ ਦੱਖਣੀ ਸੁਪਰਸਟਾਰ ਵਿਜੇ ਸੇਤੂਪਤੀ ਵੀ ਨਜ਼ਰ ਆਉਣਗੇ।

Leave a Reply

Your email address will not be published. Required fields are marked *