ਚੱਕਰਵਾਤ ਗੈਬਰੀਏਲ ਦੇ ਪ੍ਰਭਾਵ ਕਾਰਨ ਯਾਤਰੀ ਦੁਨੀਆ ਭਰ ਦੇ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਸੋਮਵਾਰ ਦੇਰ ਰਾਤ ਤੱਕ ਆਕਲੈਂਡ ਏਅਰਪੋਰਟ ‘ਤੇ 45,000 ਤੋਂ ਵਧੇਰੇ ਯਾਤਰੀਆਂ ਦੀਆਂ ਉਡਾਣਾ ਰੱਦ ਹੋ ਚੁੱਕੀਆਂ ਹਨ ਜਦਕਿ ਮੰਗਲਵਾਰ ਨੂੰ ਅਜੇ ਹੋਰ ਵੀ ਉਡਾਣਾ ਰੱਦ ਹੋਣ ਦਾ ਖਦਸ਼ਾ ਹੈ। ਏਅਰ ਨਿਊਜੀਲੈਂਡ ਦਾ ਇਸ ਸਬੰਧੀ ਕਹਿਣਾ ਹੈ ਕਿ ਯਾਤਰੀਆਂ ਦੇ ਇਸ ਵਿਗੜੇ ਸ਼ਿਡਿਊਲ ਨੂੰ ਸਹੀ ਕਰਨ ਲਈ ਕਈ ਦਿਨਾਂ ਦਾ ਸਮਾਂ ਲੱਗ ਜਾਏਗਾ ਤੇ ਇਸ ਦਾ ਖਮਿਆਜਾ ਏਅਰ ਨਿਊਜੀਲੈਂਡ ਦੇ ਨਾਲ ਉਨ੍ਹਾਂ ਯਾਤਰੀਆਂ ਨੂੰ ਵੀ ਝੱਲਣਾ ਪਏਗਾ, ਜਿਨ੍ਹਾਂ ਕੋਲ ਟਰੈਵਲ ਸਬੰਧੀ ਇੰਸ਼ੋਰੈਂਸ ਯੋਜਨਾਵਾਂ ਨਹੀਂ ਹਨ।