[gtranslate]

ਜਰਮਨ ਦੀ ਗੋਰੀ ਵਿਆਹ ਲਿਆਇਆ ਹਰਿਆਣੇ ਦਾ ਛੋਰਾ, ਜਾਣੋ ਕਿਵੇਂ ਸ਼ੁਰੂ ਹੋਈ ਸੀ ਹਰਿਆਣਵੀ ਮੁੰਡੇ ਤੇ ਵਲੈਤਣ ਕੁੜੀ ਦੀ ਅਨੋਖੀ ਪ੍ਰੇਮ ਕਹਾਣੀ

Unique love story of Haryana boy

ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸੇ ਦੌਰਾਨ ਹਰਿਆਣਾ ਦੇ ਇੱਕ ਨੌਜਵਾਨ ਦਾ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਸੋਨੀਪਤ ਜ਼ਿਲੇ ਦੇ ਮੁੰਡਲਾਨਾ ਪਿੰਡ ਦੇ ਇੱਕ ਨੌਜਵਾਨ ਨੇ ਜਰਮਨ ਦੀ ਗੋਰੀ ਨਾਲ ਵਿਆਹ ਕਰਵਾਇਆ ਹੈ। ਮੁੰਡਾ ਅਤੇ ਕੁੜੀ ਜਰਮਨੀ ਵਿੱਚ ਇੱਕ ਦੂਜੇ ਨੂੰ ਮਿਲੇ ਸਨ। ਇਸ ਤੋਂ ਬਾਅਦ ਕੁੜੀ ਜਰਮਨੀ ਤੋਂ ਹਰਿਆਣਾ ਆਈ ਸੀ। ਇੱਥੇ ਕੁੜੀ ਨੂੰ ਮੁੰਡੇ ਦੀ ਰਹਿਣੀ-ਬਹਿਣੀ ਅਤੇ ਹਰਿਆਣਵੀ ਸੱਭਿਆਚਾਰ ਦੇਖ ਉਸ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਦੋਹਾਂ ਨੇ ਇੱਕ ਹੋਣ ਦਾ ਫੈਸਲਾ ਕੀਤਾ। ਵਿਦੇਸ਼ੀ ਨੂੰਹ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਹੈ ਅਤੇ ਇੱਥੋਂ ਦੇ ਸੱਭਿਆਚਾਰ ਵੀ ਉਸ ਨੂੰ ਬਹੁਤ ਪਸੰਦ ਆ ਰਿਹਾ ਹੈ।

ਤਾਂ ਆਉ ਫਿਰ ਹੁਣ ਤੁਹਾਨੂੰ ਦੱਸਦੇ ਹਾਂ ਦੋਵਾਂ ਦੇ ਪਿਆਰ ਦੀ ਅਨੋਖੀ ਪ੍ਰੇਮ ਕਹਾਣੀ

ਜਰਮਨੀ ਸਟੇਸ਼ਨ ‘ਤੇ ਹੋਈ ਸੀ ਪਹਿਲੀ ਮੁਲਾਕਾਤ : ਮੁੰਡਲਾਨਾ ਦੇ ਨੌਜਵਾਨ ਸੁਮਿਤ ਨੇ ਦੱਸਿਆ ਕਿ ਉਹ ਸਾਲ 2020 ‘ਚ ਪੜ੍ਹਾਈ ਲਈ ਜਰਮਨੀ ਗਿਆ ਸੀ। ਇੱਕ ਸਾਲ ਬਾਅਦ 2021 ਵਿੱਚ ਉਹ ਸਟੇਸ਼ਨ ‘ਤੇ ਜਰਮਨੀ ਦੀ ਰਹਿਣ ਵਾਲੀ ਪਿਆਮਲੀਨਾ ਨੂੰ ਮਿਲਿਆ। ਦੋਵਾਂ ਵਿਚਕਾਰ ਥੋੜ੍ਹੀ ਜਿਹੀ ਗੱਲਬਾਤ ਹੋਈ। ਪਿਆਮਲੀਨਾ ਨੇ ਸੁਮਿਤ ਨੂੰ ਦੱਸਿਆ ਕਿ ਉਸ ਨੂੰ ਭਾਰਤ ਬਹੁਤ ਪਸੰਦ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦੂਜੇ ਨਾਲ ਆਪਣੇ ਮੋਬਾਈਲ ਨੰਬਰ ਸਾਂਝੇ। ਪਿਆਮਲੀਨਾ ਨੇ ਰੂਸ ਵਿੱਚ ਪੜ੍ਹਾਈ ਕੀਤੀ ਸੀ। ਸੁਮਿਤ ਜਰਮਨੀ ਵਿੱਚ ਸੀ। ਇਸ ਕਾਰਨ ਦੋਵੇਂ ਵਟਸਐਪ ‘ਤੇ ਗੱਲਬਾਤ ਕਰਨ ਲੱਗੇ।

2 ਸਾਲ ਤੱਕ ਡੇਂਟ ਕਰਦੇ ਰਹੇ : ਜਦੋਂ ਪਿਆਮਲੀਨਾ ਆਪਣੀ ਪੜ੍ਹਾਈ ਖਤਮ ਕਰਕੇ ਵਾਪਸ ਆਈ ਤਾਂ ਦੋਹਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਕਰੀਬ 2 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਦੇ ਰਹੇ। ਪਿਆਮਲੀਨਾ ਨੂੰ ਭਾਰਤੀ ਸੰਸਕ੍ਰਿਤੀ ਅਤੇ ਇੱਥੋਂ ਦਾ ਭੋਜਨ ਬਹੁਤ ਪਸੰਦ ਸੀ। ਇਸ ਤੋਂ ਬਾਅਦ ਪਿਆਮਲੀਨਾ ਨੇ ਭਾਰਤ ਆਉਣ ਦੀ ਇੱਛਾ ਜ਼ਾਹਿਰ ਕੀਤੀ। ਇਸ ਦੌਰਾਨ ਸੁਮਿਤ ਉਸ ਨੂੰ ਆਪਣੇ ਘਰ ਲੈ ਆਇਆ। ਇੱਥੇ ਉਸਨੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸੁਮਿਤ ਦੇ ਪਰਿਵਾਰ ਨੂੰ ਵੀ ਪਿਆਮਲੀਨਾ ਬਹੁਤ ਪਸੰਦ ਸੀ। ਇਸ ਤੋਂ ਬਾਅਦ ਉਹ ਫਿਰ ਵਾਪਸ ਆਈ ਅਤੇ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ।

ਜਰਮਨ ਦੀ ਲਾੜੀ ਪਿਆਮਲੀਨਾ ਨੇ ਦੱਸਿਆ ਕਿ ਉਸ ਨੂੰ ਭਾਰਤ ਬਹੁਤ ਪਸੰਦ ਹੈ। ਉਸ ਨੂੰ ਇੱਥੋਂ ਦਾ ਖਾਣਾ, ਜੀਵਨ ਸ਼ੈਲੀ ਅਤੇ ਫਿਲਮਾਂ ਬਹੁਤ ਪਸੰਦ ਹਨ। ਇਹੀ ਕਾਰਨ ਸੀ ਕਿ ਉਹ ਸੁਮਿਤ ਦੇ ਨੇੜੇ ਆ ਗਈ। ਲਾੜੀ ਨੇ ਦੱਸਿਆ ਕਿ ਸੁਮਿਤ ਨਾਲ ਗੱਲ ਕਰਨ ਤੋਂ ਬਾਅਦ ਉਹ ਕਾਫੀ ਪ੍ਰਭਾਵਿਤ ਹੋਈ। 2 ਸਾਲ ਤੱਕ ਸੰਪਰਕ ‘ਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ। ਉਹ ਇਸ ਵਿਆਹ ਤੋਂ ਬਹੁਤ ਖੁਸ਼ ਹੈ।

ਭਾਸ਼ਾ ਦੀ ਸਮੱਸਿਆ

ਜੋੜੇ ਨੇ ਦੱਸਿਆ ਕਿ ਵਿਆਹ ਮਗਰੋਂ ਬਾਕੀ ਸਭ ਕੁੱਝ ਤਾਂ ਠੀਕ ਹੈ ਪਰ ਪਿਆਮਲੀਨਾ ਸਿਰਫ ਜਰਮਨ ਜਾਂ ਅੰਗਰੇਜ਼ੀ ਜਾਣਦੀ ਹੈ। ਇਸ ਕਾਰਨ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਵਿੱਚ ਉਸ ਨੂੰ ਦਿੱਕਤ ਆ ਰਹੀ ਹੈ। ਪਰ ਉਹ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਜ਼ਰੂਰ ਸਮਝਦੇ ਹਨ। ਸੁਮਿਤ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਦੋਵਾਂ ਵਿਚਕਾਰ ਅਨੁਵਾਦਕ ਹੈ। ਹਾਲਾਂਕਿ ਹੁਣ ਪਿਆਮਲੀਨਾ ਹਿੰਦੀ ਸਿੱਖ ਰਹੀ ਹੈ।

ਹੁਣ ਗੱਲ ਕਰਦੇ ਹਾਂ ਨੂੰਹ ਨੂੰ ਦੇਖਣ ਪਹੁੰਚ ਰਹੇ ਆਂਢੀਆਂ ਗੁਆਂਢੀਆਂ ਦੀ
ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਰਮਨ ਤੋਂ ਆਈ ਨੂੰਹ ਨੂੰ ਦੇਖਣ ਲਈ ਤੇ ਆਸ਼ੀਰਵਾਦ ਦੇਣ ਲਈ ਆਸਪਾਸ ਦੇ ਲੋਕ ਵੀ ਪਹੁੰਚ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਰਮਨ ਨੂੰਹ ‘ਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਉਹ ਉਸ ਨਾਲ ਹੀ ਸਹਿਮਤ ਹਨ ਜਿਸ ਵਿੱਚ ਉਹ ਖੁਸ਼ ਹੈ।

ਰੀਤੀ-ਰਿਵਾਜਾਂ ਅਨੁਸਾਰ ਕਰਨਗੇ ਵਿਆਹ
ਸੁਮਿਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਦੋਵਾਂ ਨੇ ਹੁਣੇ-ਹੁਣੇ ਕੋਰਟ ਮੈਰਿਜ ਕਰਵਾਈ ਹੈ। ਪਰ ਹੁਣ ਅਸੀਂ ਦੋਹਾਂ ਦਾ ਵਿਆਹ ਹਰਿਆਣਵੀ ਰੀਤੀ-ਰਿਵਾਜਾਂ ਨਾਲ ਕਰਾਂਗੇ। ਜਦੋਂ ਸੁਮਿਤ ਨੇ ਵਿਆਹ ਬਾਰੇ ਦੱਸਿਆ ਤਾਂ ਅਸੀਂ ਰਾਜ਼ੀ ਹੋ ਗਏ ਅਤੇ ਹੁਣ ਹਰਿਆਣਵੀ ਰੀਤੀ-ਰਿਵਾਜਾਂ ਨਾਲ ਦੋਵਾਂ ਦਾ ਵਿਆਹ ਕਰਵਾਇਆ ਜਾਵੇਗਾ।

 

Unique love story of Haryana boy

Leave a Reply

Your email address will not be published. Required fields are marked *