ਬੰਬ ਨਿਰੋਧਕ ਦਸਤੇ ਨੇ ਸ਼ਨੀਵਾਰ ਦੁਪਹਿਰ ਪਹਿਲਾਂ ਆਕਲੈਂਡ ਦੇ ਉੱਤਰ ਵਿੱਚ ਇੱਕ ਬੀਚ ‘ਤੇ ਇੱਕ ਸ਼ੱਕੀ ਵਸਤੂ ਨੂੰ ਨਸ਼ਟ ਕੀਤਾ ਸੀ। ਦੁਪਹਿਰ 2 ਵਜੇ ਓਰੇਵਾ ਬੀਚ ‘ਤੇ ਇੱਕ ਵਿਅਕਤੀ ਨੂੰ ਇਹ ਚੀਜ਼ ਲੱਭੀ ਸੀ ਅਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਇਸ ਮਗਰੋਂ ਡਿਫੈਂਸ ਫੋਰਸ ਦਾ ਬੰਬ ਦਸਤਾ ਘਟਨਾ ਵਾਲੀ ਥਾਂ ‘ਤੇ ਪਹੁੰਚਿਆ ਅਤੇ ਉਨ੍ਹਾਂ ਵੱਲੋਂ ਘੇਰਾਬੰਦੀ ਕਰ ਕੇ ਵਸਤੂ ਦਾ ਨਿਪਟਾਰਾ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਦੇ ਸਾਫ਼ ਹੋਣ ਤੱਕ ਘੇਰਾਬੰਦੀ ਜਾਰੀ ਰਹੇਗੀ।