[gtranslate]

ਆਦਿਲ ਨੇ ਵੇਚੇ ਮੇਰੇ ਪ੍ਰਾਈਵੇਟ ਵੀਡੀਓ… ਰਾਖੀ ਸਾਵੰਤ ਨੇ ਆਪਣੇ ਪਤੀ ‘ਤੇ ਲਗਾਇਆ ਇੱਕ ਹੋਰ ਗੰਭੀਰ ਇਲਜ਼ਾਮ

adil sold rakhi sawant private video

ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ‘ਚ ਭੂਚਾਲ ਆ ਗਿਆ ਹੈ। ਰਾਖੀ ਨੇ ਆਪਣੇ ਪਤੀ ਆਦਿਲ ਖਾਨ ‘ਤੇ ਧੋਖਾਧੜੀ, ਘੁਰੇਲਾ ਹਿੰਸਾ ਦਾ ਦੋਸ਼ ਲਗਾਇਆ ਹੈ। ਆਦਿਲ ਫਿਲਹਾਲ ਨਿਆਇਕ ਹਿਰਾਸਤ ‘ਚ ਹੈ। ਇਸ ਦੇ ਨਾਲ ਹੀ ਰਾਖੀ ਇਸ ਮਾਮਲੇ ‘ਚ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਕਰ ਰਹੀ ਹੈ। ਹੁਣ ਰਾਖੀ ਨੇ ਆਦਿਲ ‘ਤੇ ਇੱਕ ਹੋਰ ਗੰਭੀਰ ਦੋਸ਼ ਲਗਾਇਆ ਹੈ। ਰਾਖੀ ਦਾ ਕਹਿਣਾ ਹੈ ਕਿ ਆਦਿਲ ਨੇ ਉਸ ਦੇ ਪ੍ਰਾਈਵੇਟ ਵੀਡੀਓ ਵੇਚੇ ਹਨ। ਰਾਖੀ ਨੇ ਇਸ ਬਾਰੇ ‘ਚ ਈਟਾਈਮਜ਼ ਨੂੰ ਦੱਸਿਆ ਹੈ। ਉਸ ਨੇ ਕਿਹਾ, ”ਆਦਿਲ ਨੇ ਮੇਰੀਆਂ ਨਗਨ ਵੀਡੀਓਜ਼ ਬਣਾਈਆਂ ਅਤੇ ਲੋਕਾਂ ਨੂੰ ਵੇਚ ਦਿੱਤੀਆਂ। ਇਸ ਸਬੰਧੀ ਮੇਰਾ ਕੇਸ ਸਾਈਬਰ ਕ੍ਰਾਈਮ ਵਿਭਾਗ ਵਿੱਚ ਹੈ।

ਹਾਲ ਹੀ ‘ਚ ਰਾਖੀ ਨੇ ਆਦਿਲ ਦੀ ਗਰਲਫ੍ਰੈਂਡ ਦਾ ਖੁਲਾਸਾ ਕੀਤਾ ਹੈ। ਉਸ ਨੇ ਆਦਿਲ ਦੀ ਪ੍ਰੇਮਿਕਾ ਦਾ ਨਾਂ ਤਨੂ ਦੱਸਿਆ। ਇਸ ਗੱਲਬਾਤ ‘ਚ ਰਾਖੀ ਨੇ ਇਹ ਵੀ ਕਿਹਾ ਕਿ ਹੁਣ ਤੀਜੀ ਵਾਰ ਆਦਿਲ ਤਨੂ ਨਾਲ ਵਿਆਹ ਕਰਨਾ ਚਾਹੁੰਦੇ ਹਨ। ਰਾਖੀ ਮੁਤਾਬਿਕ ਆਦਿਲ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਰਾਖੀ ਨਾਲ ਆਦਿਲ ਦਾ ਇਹ ਦੂਜਾ ਵਿਆਹ ਹੈ। ਹਾਲ ਹੀ ‘ਚ ਰਾਖੀ ਆਦਿਲ ਦੇ ਪਹਿਲੇ ਵਿਆਹ ਦੇ ਕਾਰਡ ਨੂੰ ਲੈ ਕੇ paparazzi ਦੇ ਸਾਹਮਣੇ ਆਈ ਸੀ।

ਰਾਖੀ ਸਾਵੰਤ ਦਾ ਇੱਕ ਤਾਜ਼ਾ ਵੀਡੀਓ ਵਾਇਰਲ ਭਯਾਨੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ, ਜਿਸ ਵਿੱਚ ਰਾਖੀ ਕਹਿ ਰਹੀ ਹੈ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਵੀਡੀਓ ‘ਚ ਰਾਖੀ ਹਿਜਾਬ ਪਾਈ ਨਜ਼ਰ ਆ ਰਹੀ ਹੈ। ਉੱਥੇ ਉਹ ਕਹਿੰਦੀ ਹੈ, ”ਮੈਨੂੰ ਬਹੁਤ ਟੋਰਚਰ ਕੀਤਾ ਜਾ ਰਿਹਾ ਹੈ। ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਜੇਕਰ ਮੈਂ ਚੁੱਪ ਨਾ ਹੋਈ ਤਾਂ ਮੇਰੀਆਂ ਸਾਰੀਆਂ ਵੀਡੀਓਜ਼ ਵਾਇਰਲ ਕਰ ਦਿੱਤੀਆਂ ਜਾਣਗੀਆਂ। ਦੱਸ ਦੇਈਏ ਕਿ ਰਾਖੀ ਸਾਵੰਤ ਨੇ 6 ਫਰਵਰੀ ਨੂੰ ਆਦਿਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਆਦਿਲ ਨੂੰ 7 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 8 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।

Leave a Reply

Your email address will not be published. Required fields are marked *