ਆਕਲੈਂਡ ਐਮਰਜੈਂਸੀ ਮੈਨੇਜਮੈਂਟ (AEM) ਦੁਆਰਾ ਹਫਤੇ ਦੇ ਅੰਤ ਵਿੱਚ ਮੁਫਤ ਸੈਂਡਬੈਗਿੰਗ ਸਟੇਸ਼ਨ ਖੋਲ੍ਹੇ ਜਾਣਗੇ ਕਿਉਂਕਿ ਉੱਤਰੀ ਟਾਪੂ ਦੇ ਲੋਕ ਚੱਕਰਵਾਤ ਗੈਬਰੀਏਲ ਨਾਲ ਨਜਿੱਠਣ ਲਈ ਤਿਆਰੀ ਕਰ ਰਹੇ ਹਨ। ਸਟੇਸ਼ਨ ਵਿੰਡਸਰ ਪਾਰਕ ਬੈਪਟਿਸਟ ਚਰਚ, 540 ਈਸਟ ਕੋਸਟ ਰੋਡ 0630, ਮੈਰੰਗੀ ਬੇ, ਗਲੋਵਰ ਪਾਰਕ, ਗਲੋਵਰ ਰੋਡ, ਸੇਂਟ ਹੈਲੀਅਰਸ, ਅਤੇ 13-15 ਵੈਸਟਗੇਟ ਡਰਾਈਵ, ਵੈਸਟਗੇਟ ਵਿਖੇ ਹੋਣਗੇ। ਮੈਰੰਗੀ ਬੇ ਸਟੇਸ਼ਨ ਪਹਿਲਾਂ ਈਸਟ ਕੋਸਟ ਬੇਸ ਚਰਚ ਵਿਖੇ ਸਥਿਤ ਸੀ।
ਹਰੇਕ ਟਿਕਾਣੇ ‘ਤੇ ਆਕਲੈਂਡ ਵਾਸੀ ਆਪਣੇ ਖੁਦ ਦੇ ਟ੍ਰੇਲਰ ਨੂੰ ਭਰਨ ਲਈ ਰੇਤ ਅਤੇ ਬੈਗ ਇਕੱਠੇ ਕਰ ਸਕਦੇ ਹਨ, ਜਾਂ ਰੇਤ ਦੇ ਬੈਗ ਬਣਾ ਸਕਦੇ ਹਨ। AEM ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਬੇਲਚਾ ਲੈ ਕੇ ਆਉਣ ਅਤੇ ਸਿਰਫ਼ ਉਨ੍ਹਾਂ ਹੀ ਰੇਤਾ ਲੈਣ ਜਿੰਨੇ ਦੀ ਉਹਨਾਂ ਨੂੰ ਜਰੂਰਤ ਹੈ ਕਿਉਂਕਿ ਸਪਲਾਈ ਸੀਮਤ ਹੈ। ਆਕਲੈਂਡ ਐਮਰਜੈਂਸੀ ਮੈਨੇਜਮੈਂਟ ਦੇ ਡਿਪਟੀ ਕੰਟਰੋਲਰ, ਰੇਚਲ ਕੈਲੇਹਰ ਨੇ ਪਹਿਲਾਂ ਲੋਕਾਂ ਨੂੰ ਘੱਟੋ-ਘੱਟ ਤਿੰਨ ਦਿਨਾਂ ਦੇ ਖਰਾਬ ਮੌਸਮ ਲਈ ਜ਼ਰੂਰੀ ਚੀਜ਼ਾਂ ਦਾ ਸਟਾਕ ਕਰਨ ਦੀ ਸਲਾਹ ਦਿੱਤੀ ਸੀ। ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਨੇ ਵੀ ਚੇਤਾਵਨੀ ਦਿੱਤੀ ਕਿ ਚੱਕਰਵਾਤ ਕਾਰਨ ਬਿਜਲੀ ਬੰਦ ਹੋ ਸਕਦੀ ਹੈ ਅਤੇ ਲੋਕਾਂ ਨੂੰ ਬੈਟਰੀਆਂ ਵਾਲੀਆਂ ਟਾਰਚਾਂ ਤਿਆਰ ਰੱਖਣੀਆਂ ਚਾਹੀਦੀਆਂ ਹਨ।