[gtranslate]

ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੀ ਪਰਵਾਸੀ ਭਾਰਤੀ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਹੈ। ਆਨੰਦ ਕਾਰਜ ਲਈ ਸਭ ਤੋਂ ਪਹਿਲਾ ਸਥਾਨ ਫਤਿਹਪੁਰ ਦੋਨੋਂ, ਜਲੰਧਰ ਵਿਖੇ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ ਵਿਖੇ ਨਿਸ਼ਚਿਤ ਕੀਤਾ ਗਿਆ ਸੀ।

ਪਰ ਆਖਰੀ ਸਮੇਂ ‘ਤੇ ਵਿਆਹ ਦਾ ਸਥਾਨ ਬਦਲ ਦਿੱਤਾ ਗਿਆ। ਇੰਗਲੈਂਡ ਤੋਂ ਆਈ ਕਿਰਨਦੀਪ ਅਤੇ ਉਸਦਾ ਪਰਿਵਾਰ ਸਵੇਰੇ ਚਾਰ ਵਜੇ ਪਿੰਡ ਕੁਲਾਰਾਂ ਤੋਂ ਗੁਰੂਘਰ ਫਤਿਹਪੁਰ ਵੱਲ ਜਾਣ ਦੀ ਬਜਾਏ ਬਾਬਾ ਬਕਾਲਾ ਲਈ ਰਵਾਨਾ ਹੋ ਗਿਆ ਸੀ। ਦੋਵਾਂ ਦਾ ਵਿਆਹ ਅੱਜ ਬਾਬਾ ਬਕਾਲਾ ਨੇੜਲੇ ਪਿੰਡ ਜੱਲੂਪੁਰ ਖੇੜਾ ਦੇ ਗੁਰੂਘਰ ਵਿਖੇ ਹੋਇਆ ਹੈ।

Leave a Reply

Your email address will not be published. Required fields are marked *