[gtranslate]

‘4 ਲੱਖ ਦੀ ਨਕਦੀ ਤੇ ਗਹਿਣੇ ਚੋਰੀ ਕਰਕੇ ਭੱਜ ਗਿਆ’ ਰਾਖੀ ਸਾਵੰਤ ਨੇ ਪਤੀ ਆਦਿਲ ‘ਤੇ ਲਾਏ ਗੰਭੀਰ ਦੋਸ਼

rakhi sawant announces separation from husband

ਟੀਵੀ ਅਦਾਕਾਰਾ ਰਾਖੀ ਸਾਵੰਤ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਅਭਿਨੇਤਰੀ ਨੇ ਹਾਲ ਹੀ ‘ਚ ਪਤੀ ਆਦਿਲ ਖਾਨ ਦੁਰਾਨੀ ਖਾਨ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਆਦਿਲ ਦੀਆਂ ਤਨੂ ਚੰਦੇਲ ਨਾਂ ਦੀ ਆਪਣੀ ਪ੍ਰੇਮਿਕਾ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਰਾਖੀ ਨੇ ਆਦਿਲ ਅਤੇ ਤਨੂ ‘ਤੇ ਐਕਸਟਰਾ ਮੈਰਿਟਲ ਅਫੇਅਰ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਰਾਖੀ ਦਾ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਸ ਨੇ ਆਦਿਲ ਨਾਲ ਆਪਣਾ ਰਿਸ਼ਤਾ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਦਿਲ ‘ਤੇ 1 ਕਰੋੜ ਰੁਪਏ ਹੜੱਪਣ ਅਤੇ ਘਰ ਦਾ ਸਾਮਾਨ ਚੋਰੀ ਕਰਕੇ ਭੱਜਣ ਵਰਗੇ ਗੰਭੀਰ ਦੋਸ਼ ਲਾਏ ਹਨ।

ਰਾਖੀ ਸਾਵੰਤ ਨੇ ਵਾਹਿਦ ਅਲੀ ਨਾਂ ਦੇ ਯੂਟਿਊਬਰ ਨਾਲ ਗੱਲਬਾਤ ਦੌਰਾਨ ਆਪਣੇ ਪਤੀ ਆਦਿਲ ਦੁਰਾਨੀ ਖਾਨ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਰਾਖੀ ਦਾ ਕਹਿਣਾ ਹੈ ਕਿ ਆਦਿਲ ਦਾ ਤਨੂ ਚੰਦੇਲ ਨਾਲ ਅਫੇਅਰ ਚੱਲ ਰਿਹਾ ਹੈ। ਜਦੋਂ ਰਾਖੀ ਬਿੱਗ ਬੌਸ ਮਰਾਠੀ ਦਾ ਹਿੱਸਾ ਸੀ ਤਾਂ ਉਸ ਨੇ ਆਦਿਲ ਨੂੰ 10 ਲੱਖ ਨਕਦ ਦਿੱਤੇ ਸਨ, ਇਹ ਪੈਸੇ ਰਾਖੀ ਨੇ ਆਪਣੀ ਮਾਂ ਜਯਾ ਭੇਦਾਂ ਦੇ ਇਲਾਜ ਲਈ ਦਿੱਤੇ ਸਨ, ਜਿਸ ਨੂੰ ਆਦਿਲ ਨੇ ਹਸਪਤਾਲ ‘ਚ ਖਰਚ ਨਾ ਕਰਕੇ ਜ਼ਬਤ ਕਰ ਲਿਆ।

ਇਸ ਤੋਂ ਇਲਾਵਾ ਰਾਖੀ ਨੇ ਆਦਿਲ ‘ਤੇ ਘਰ ‘ਚੋਂ 4 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਭੱਜਣ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਕਿਹਾ ਕਿ ਆਦਿਲ ਹੁਣ ਮੇਰੇ ਨਾਲ ਮੇਰੇ ਘਰ ਨਹੀਂ ਰਹਿ ਰਹੇ ਹਨ। ਉਹ ਮੇਰੇ ਘਰੋਂ 4 ਲੱਖ ਦੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ ਹੈ। ਇੰਨਾ ਹੀ ਨਹੀਂ ਰਾਖੀ ਨੇ ਆਦਿਲ ‘ਤੇ ਕਰੀਬ 1 ਕਰੋੜ ਰੁਪਏ ਹੜੱਪਣ ਦਾ ਵੀ ਦੋਸ਼ ਲਗਾਇਆ ਹੈ।

Leave a Reply

Your email address will not be published. Required fields are marked *