ਨਿਊਜ਼ੀਲੈਂਡ ‘ਚ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ, ਪਰ ਇੰਨ੍ਹੀ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦਰਅਸਲ ਇਹ ਵੀਡੀਓ ਪਾਪਾਕੂਰਾ ਦੇ ਕਾਉਂਟਡਾਊਨ ਸਟੋਰ ਦੀ ਹੈ, ਜਿੱਥੇ 2 ਮਹਿਲਾਵਾਂ ਹਿੰਸਕ ਰੂਪ ਵਿੱਚ ਸਟੋਰ ਤੋਂ ਗ੍ਰੋਸਰੀ ਨਾਲ ਭਰੀ ਟਰਾਲੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ। ਇਸ ਦੌਰਾਨ ਜਦੋਂ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਮਹਿਲਾਵਾਂ ਨਾ ਰੁਕੀਆਂ ਇਸ ਮਗਰੋਂ ਇੱਕ ਸਟਾਫ ਮੈਂਬਰ ਨੇ ਚਲਾਕੀ ਵਰਤਦਿਆਂ ਸਾਰੀ ਟਰਾਲੀ ਹੀ ਪਲਟ ਦਿੱਤੀ ਤੇ ਲੁੱਟ ਦੀ ਘਟਨਾ ਨੂੰ ਰੋਕ ਲਿਆ। ਇੱਕ ਪਾਸੇ ਜਿੱਥੇ ਸਟਾਫ ਮੈਂਬਰਾਂ ਦੀ ਹਿੰਮਤ ਅਤੇ ਮੁਸਤੈਦੀ ਦੀ ਤਰੀਫ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਪ੍ਰਸ਼ਾਸਨ ਦੀਆ ਚਿੰਤਾਵਾਂ ‘ਚ ਵਾਧਾ ਕਰ ਰਹੀਆਂ ਨੇ।
