ਕੀ ਤੁਹਾਨੂੰ ਵੀ ਮਹਿਸੂਸ ਹੋਏ ਨੇ ਭੂਚਾਲ ਦੇ ਝਟਕੇ ? ਬੀਤੀ ਰਾਤ ਦੇਸ਼ ਭਰ ‘ਚ ਹਜ਼ਾਰਾਂ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਬੀਤੀ ਰਾਤ Te Aroha ਨੇੜੇ 4.8 ਤੀਬਰਤਾ ਦਾ ਭੂਚਾਲ ਆਇਆ ਹੈ। ਜਿਓਨੇਟ ਨੇ ਦੱਸਿਆ ਕਿ ਰਾਤ 2.02 ਵਜੇ ਆਏ ਭੂਚਾਲ ਦਾ ਕੇਂਦਰ ਤੇ ਅਰੋਹਾ ਤੋਂ 5 ਕਿਲੋਮੀਟਰ ਦੱਖਣ ਵਿੱਚ ਸੀ ਅਤੇ 6 ਕਿਲੋਮੀਟਰ ਡੂੰਘਾ ਸੀ। ਤੜਕੇ ਦੇ ਝਟਕਿਆ ਮਗਰੋਂ 3.08 ਵਜੇ 2.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 11,000 ਤੋਂ ਵੱਧ ਲੋਕਾਂ ਨੇ ਵਿਸ਼ੇਸ਼ ਤੌਰ ‘ਤੇ ਵਾਈਕਾਟੋ, ਬੇ ਆਫ ਪਲੇਨਟੀ ਅਤੇ ਆਕਲੈਂਡ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਸਾਂਝੀ ਕੀਤੀ ਹੈ।
![strong 4.8 quake near te aroha](https://www.sadeaalaradio.co.nz/wp-content/uploads/2023/02/15809303-5a6a-4e3d-9bb4-ca6a5d6b4062-950x499.jpg)