[gtranslate]

ਅਮਰੀਕਾ ਤੋਂ ਪੰਜਾਬ ਪਹੁੰਚੀ ਮੂਸੇਵਾਲੇ ਦੀ ਫੈਨ, ਕੁੜੀ ਨੇ ਦੋਵੇਂ ਹੱਥਾਂ ‘ਤੇ ਬਣਵਾਇਆ ਗਾਇਕ ਦਾ ਟੈਟੂ, ਮਾਂ ਚਰਨ ਕੌਰ ਨੂੰ ਮਿਲ ਹੋਈ ਭਾਵੁਕ

girl from america got sidhu moosewalas

ਅਮਰੀਕਾ ਤੋਂ ਪੰਜਾਬ ਆਈ ਸਿੱਧੂ ਮੂਸੇਵਾਲਾ ਦੀ ਫੈਨ ਨੇ ਇੱਕ ਪਾਸੇ ਮੂਸੇਵਾਲਾ ਦਾ ਟੈਟੂ ਬਣਵਾਇਆ ਹੋਇਆ ਹੈ ਅਤੇ ਦੂਜੇ ਪਾਸੇ ‘legend never die’ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਕੁੜੀ ਨੇ ਸਿੱਧੂ ਦੀ ਮਾਂ ਚਰਨ ਕੌਰ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਹਮੇਸ਼ਾ ਨੌਜਵਾਨਾਂ ਦੇ ਦਿਲਾਂ ‘ਚ ਵਸੇਗਾ। ਪਰਿਵਾਰ ਨੂੰ ਮਿਲ ਕੇ ਲੱਗਦਾ ਸੀ ਕਿ ਉਹ ਅੰਦਰੋਂ ਟੁੱਟ ਗਏ ਹਨ। ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਮੂਸੇਵਾਲਾ ਦੇ ਕਤਲ ਵਿੱਚ ਸ਼ਾਮਿਲ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਦੱਸ ਦੇਈਏ ਕਿ ਇਹ ਪਹਿਲੀ ਔਰਤ ਨਹੀਂ ਹੈ ਜਿਸ ਨੇ ਗਾਇਕ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੋਵੇ। ਉਨ੍ਹਾਂ ਦੇ ਕਈ ਪ੍ਰਸ਼ੰਸਕ ਸਿੱਧੂ ਦੀ ਯਾਦ ‘ਚ ਆਪਣੀ ਪਿੱਠ ਅਤੇ ਹੱਥਾਂ ‘ਤੇ ਟੈਟੂ ਬਣਵਾ ਰਹੇ ਹਨ। ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਅੱਜ ਵੀ ਪਹਿਲਾਂ ਵਾਂਗ ਪਿਆਰ ਦੇਖਣ ਨੂੰ ਮਿਲ ਰਿਹਾ ਹੈ।

Leave a Reply

Your email address will not be published. Required fields are marked *