ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਝੱਲ ਰਹੇ ਆਕਲੈਂਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਨੇ ਇੱਕ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਆਕਲੈਂਡ ਵਾਸੀਆਂ ਨੂੰ ਇੱਕ ਦੂਜੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਦੱਸ ਦੇਈਏ ਆਕਲੈਂਡ ਦੇ ਮਾਊਂਟ ਸਮਾਰਟ ਸਟੇਡੀਅਮ ਵਿੱਚ ਐਲਟਨ ਜੌਨ ਦਾ ਸੰਗੀਤ ਸਮਾਰੋਹ ਵੀ ਸ਼ੁੱਕਰਵਾਰ ਸ਼ਾਮ ਨੂੰ ਰੱਦ ਕਰ ਦਿੱਤਾ ਗਿਆ ਸੀ। ਉੱਥੇ ਹੀ ਆਕਲੈਂਡ ਹਵਾਈ ਅੱਡੇ ‘ਤੇ ਉਡਾਣਾਂ ਦੇਰੀ, ਰੱਦ ਜਾਂ ਮੁੜ-ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਸ਼ਨੀਵਾਰ ਨੂੰ ਦੁਪਹਿਰ ਤੋਂ ਪਹਿਲਾਂ ਮੁੜ ਸ਼ੁਰੂ ਨਹੀਂ ਹੋਣਗੀਆਂ। ਆਕਲੈਂਡ ਲਈ ਸਥਾਨਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ, ਅਤੇ ਇਹ ਸੱਤ ਦਿਨਾਂ ਲਈ ਲਾਗੂ ਰਹੇਗੀ।