ਆਕਲੈਂਡ ਵੇਅਰਹਾਊਸ ਦੇ ਕਰਮਚਾਰੀਆਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਵੇਅਰਹਾਊਸ ਦੇ 190 ਕਰਮਚਾਰੀਆਂ ਦੀ ਨੌਕਰੀ ‘ਤੇ ਕੱਢੇ ਜਾਣ ਦੀ ਤਲਵਾਰ ਲਟਕ ਰਹੀ ਹੈ। ਰਿਪੋਰਟਾਂ ਮੁਤਾਬਿਕ ਕੋਸਟ ਕਟਿੰਗ ਦੇ ਚੱਕਰ ‘ਚ ਇੰਨ੍ਹਾਂ 190 ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਬਿਆਨ ਵਿੱਚ ਸਮੂਹ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਬੁੱਧਵਾਰ ਨੂੰ ਸਟਾਫ ਨਾਲ ਪੁਨਰਗਠਨ ਪ੍ਰਸਤਾਵ ਨੂੰ ਸਾਂਝਾ ਕੀਤਾ ਸੀ। ਬੁਲਾਰੇ ਮੁਤਾਬਿਕ “ਇਹ ਪ੍ਰਸਤਾਵਿਤ ਤਬਦੀਲੀ ਸਾਨੂੰ ਸਾਡੇ ਗਾਹਕਾਂ ਨੂੰ ਹੋਰ ਵੀ ਜ਼ਿਆਦਾ ਵਧੀਆ ਸਹੂਲਤਾਂ ਪ੍ਰਦਾਨ ਕਰਨ ਅਤੇ ਚੁਣੌਤੀਪੂਰਨ ਮਾਰਕੀਟ ਸਥਿਤੀਆਂ ਦਾ ਜਵਾਬ ਦਿੰਦੇ ਹੋਏ ਸਾਡੀਆਂ ਡਿਜੀਟਲ ਸਮਰੱਥਾਵਾਂ ਨੂੰ ਹੋਰ ਇਕਸਾਰ ਕਰਨ ਦੀ ਇਜਾਜ਼ਤ ਦੇਵੇਗੀ।”
ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਪੁਨਰਗਠਨ ਕਿਸੇ ਵੀ ਸਟੋਰ ਕਰਮਚਾਰੀ ਨੂੰ ਪ੍ਰਭਾਵਿਤ ਨਹੀਂ ਕਰੇਗਾ। ਬੁਲਾਰੇ ਨੇ ਕਿਹਾ ਕਿ ਉਹ ਇਸ ਪ੍ਰਸਤਾਵ ‘ਤੇ ਆਪਣੀਆਂ ਟੀਮਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ।