ਪੰਜਾਬੀ ਮੋਟੀਵੇਸ਼ਨਲ ਫ਼ਿਲਮ ‘ਤੁਣਕਾ-ਤੁਣਕਾ’ ਬੀਤੇ ਦਿਨੀ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਕੋਰੋਨਾ ਕਾਲ ਤੋਂ ਬਾਅਦ ‘ਤੁਣਕਾ-ਤੁਣਕਾ’ ਵਡੇ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਵੀ ਬਣ ਗਈ ਹੈ। ‘ਤੁਣਕਾ ਤੁਣਕਾ’ ਇਕ ਮੋਟੀਵੇਸ਼ਨਲ ਪੰਜਾਬੀ ਫ਼ਿਲਮ ਹੈ। ਜਿਸ ‘ਚ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਐਥਲੀਟ ਦਾ ਕਿਰਦਾਰ ਨਿਭਾਇਆ ਹੈ। ਖ਼ਾਸ ਕਰਕੇ ਹਰਦੀਪ ਨੇ ਆਪਣੀ ਬੋਡੀ ਨੂੰ ਕਾਫੀ ਟ੍ਰਾਂਸਫੋਰਮ ਕੀਤਾ ਹੈ। ਜਿਸ ਦੀ ਦਰਸ਼ਕਾਂ ਨੇ ਕਾਫੀ ਤਾਰੀਫ ਵੀ ਕੀਤੀ ਹੈ। ਹੁਣ ਫਿਲਮ ਲੱਗਣ ਤੋਂ ਬਾਅਦ ਹਰਦੀਪ ਗਰੇਵਾਲ ਨੇ ਫੈਨਜ਼ ਨੂੰ ਫ਼ਿਲਮ ਦੇਖਣ ਲਈ ਅਪੀਲ ਕੀਤੀ ਹੈ। ਹਰਦੀਪ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਫ਼ਿਲਮ ਨੂੰ ਜ਼ਰੂਰ ਦੇਖਣ ਜਾਓਗੇ।
ਜੇਕਰ ਹਰਦੀਪ ਗਰੇਵਾਲ ਦੇ ਕਿਰਦਾਰ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਫਿਲਮ ਵਿੱਚ ਇੱਕ ਅਥਲੀਟ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਇਸ ਤੋਂ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਬਣਾਉਣ ਵਿੱਚ 4 ਸਾਲ ਲੱਗੇ ਹਨ ਅਤੇ ਹਰਦੀਪ ਗਰੇਵਾਲ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਵੀ ਬਹੁਤ ਮਹਿਨਤ ਕੀਤੀ ਹੈ। ਉਨ੍ਹਾਂ ਦੀ ਆਪਣੀ ਬੋਡੀ ਲਈ ਕੀਤੀ ਗਈ ਮਹਿਨਤ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਜੋ ਦਰਸ਼ਕਾਂ ਨੂੰ ਫਿਲਮ ਦੇਖਣ ਲਈ ਵੀ ਮਜਬੂਰ ਕਰ ਰਹੀ ਹੈ। ਹਰਦੀਪ ਗਰੇਵਾਲ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ। ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ ਨਾਲ, ਆਪਣੀ ਡੈਬਿਊ ਫਿਲਮ ਦੇ ਨਾਲ ਵੀ ਮੋਟੀਵੇਸ਼ਨਲ ਕਹਾਣੀ ਪੇਸ਼ ਕਰ ਰਹੇ ਹਨ।