ਸਭ ਤੋਂ ਗਰਮ ਜੂਨ ਅਤੇ ਜੁਲਾਈ ਦੇ ਰਿਕਾਰਡ ਤੋਂ ਬਾਅਦ ਹੁਣ ਇਸ ਹਫਤੇ ਦੇ ਅੰਤ ਵਿੱਚ Aotearoa ਠੰਡ ਨਾਲ ਕੰਬਣ ਲਈ ਤਿਆਰ ਹੈ। ਦੇਸ਼ ਭਰ ਵਿੱਚ ਠੰਡ ਦਾ ਕਹਿਰ ਤੇਜ਼ ਹੋ ਜਾਵੇਗਾ, ਜਿਸ ਨਾਲ ਨਿਊਜ਼ੀਲੈਂਡ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਨਾਗਰਿਕਾਂ ਨੂੰ ਬਰਫ਼ਬਾਰੀ ਅਤੇ ਠੰਡ ਦਾ ਸਾਹਮਣਾ ਕਰਨਾ ਪਵੇਗਾ। NIWA ਦੇ ਮੌਸਮ ਵਿਗਿਆਨੀ ਬੇਨ ਨੋਲ ਦਾ ਕਹਿਣਾ ਹੈ ਕਿ ਇਹ ਉੱਤਰੀ ਟਾਪੂ ਦੇ ਉਨ੍ਹਾਂ ਹਿੱਸਿਆਂ ਵਿੱਚ ਬਰਫ ਪਏਗੀ ਜਿਨ੍ਹਾਂ ਨੇ ਇਸ ਸਰਦੀ ਵਿੱਚ ਅਜੇ ਤੱਕ ਬਰਫ ਨਹੀਂ ਵੇਖੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ, “ਇਹ ਮੌਸਮ ਦੀ ਘਟਨਾ ਵਜੋਂ ਸਾਹਮਣੇ ਆਵੇਗਾ।” ਇਹ ਤਬਦੀਲੀ ਸ਼ਨੀਵਾਰ ਨੂੰ ਦੱਖਣੀ ਟਾਪੂ ਦੇ ਠੰਡੇ ਤਾਪਮਾਨ ਦੇ ਨਾਲ ਸ਼ੁਰੂ ਹੋਵੇਗੀ।