[gtranslate]

ਗਣਤੰਤਰ ਦਿਵਸ ਪਰੇਡ ਚ ਨਜ਼ਰ ਨਹੀਂ ਆਵੇਗੀ ਪੰਜਾਬ ਦੀ ਝਾਕੀ, ਇਸ ਵਾਰ ਨਹੀਂ ਦਿਖੇਗੀ ਕੁਰਬਾਨੀ ਤੇ ਸੱਭਿਆਚਾਰ ਦੀ ਗਾਥਾ

punjabs tableau out of republic day parade

ਦੇਸ਼ ਦੇ 74ਵੇਂ ਗਣਤੰਤਰ ਦਿਵਸ ‘ਤੇ ਆਯੋਜਿਤ ਪਰੇਡ ‘ਚ ਪੰਜਾਬ ਦੇਸ਼ ਨੂੰ ਆਜ਼ਾਦੀ ਦੀ ਕੁਰਬਾਨੀ ਦੀ ਬਹਾਦਰੀ ਦੀ ਗਾਥਾ ਅਤੇ ਸੱਭਿਆਚਾਰ ਦੀ ਝਲਕ ਨਹੀਂ ਦਿਖਾ ਸਕੇਗਾ। ਪੰਜਾਬ ਦੀ ਝਾਂਕੀ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਪੰਜਾਬ ਦੀ ਝਾਂਕੀ ਨੂੰ ਰੱਦ ਕਰਨ ’ਤੇ ਹੈਰਾਨੀ ਪ੍ਰਗਟਾਈ ਹੈ।

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ ਦੀ ਪਰੇਡ ਨਵੀਂ ਦਿੱਲੀ ਵਿੱਚ ਹੋਣੀ ਹੈ। ਇੱਥੇ ਦੇਸ਼ ਦੇ ਸਾਰੇ ਸੂਬੇ ਆਪਣੀ ਸੱਭਿਅਤਾ-ਸੱਭਿਆਚਾਰ ਅਤੇ ਆਜ਼ਾਦੀ ਦੀ ਬਹਾਦਰੀ ਨੂੰ ਝਾਂਕੀ ਰਾਹੀਂ ਦਰਸਾਉਣਗੇ ਪਰ ਇਸ ਵਾਰ ਪੰਜਾਬ ਦੀ ਝਾਂਕੀ ਨੂੰ ਨਕਾਰਨ ਕਾਰਨ ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀ ਇੰਨ੍ਹਾਂ ਬਹਾਦਰੀ ਦੀਆ ਕਹਾਣੀਆਂ ਤੋਂ ਵਾਂਝੇ ਰਹਿ ਜਾਣਗੇ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਮਾਮਲਾ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਚੁੱਕਣ ਲਈ ਕਿਹਾ ਹੈ।

Leave a Reply

Your email address will not be published. Required fields are marked *