[gtranslate]

54 ਦਿਨਾਂ ਬਾਅਦ ਮੁੜ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਯੂਪੀ ਦੇ ਬਰਨਾਵਾ ਆਸ਼ਰਮ ਪਹੁੰਚ, ਕਿਹਾ- ‘ਫਿਰ ਤੋਂ ਤੁਹਾਡੀ ਸੇਵਾ ‘ਚ ਹਾਜ਼ਿਰ’

ram rahim granted parole

ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸ਼ਨੀਵਾਰ ਨੂੰ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ, ਜਿਸ ਤੋਂ ਬਾਅਦ ਉਹ ਸਖ਼ਤ ਸੁਰੱਖਿਆ ਹੇਠ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ ਸੀ। ਇਸ ਸਮੇ ਰਾਮ ਰਹੀਮ ਦੇ ਨਾਲ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੇ ਵੀ ਸੀ।

ਇਸ ਮਗਰੋਂ ਰਾਮ ਰਹੀਮ ਸ਼ਾਮ 5 ਵਜੇ ਸੋਸ਼ਲ ਮੀਡੀਆ ‘ਤੇ ਲਾਈਵ ਆਇਆ ਸੀ ਅਤੇ ਆਪਣੇ ਭਗਤਾਂ ਨੂੰ ਅਵਤਾਰ ਦਿਵਸ ਦੀਆਂ ਬਹੁਤ ਮੁਬਾਰਕਾਂ ਦਿੰਦਿਆਂ ਕਿਹਾ ਕਿ ਬੇਪਰਵਾਹ ਨੇ ਤੁਹਾਡੀ ਸੇਵਾ ਲਈ ਦੁਬਾਰਾ ਸਮਾਂ ਦਿੱਤਾ ਹੈ। ਅਸੀਂ ਫਿਰ ਹਾਜ਼ਿਰ ਹੋਏ ਹਾਂ। ਯੂਪੀ ਪਹੁੰਚ ਗਏ ਹਾਂ। ਪਹਿਲੀ ਗੱਲ ਇਹ ਹੈ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ। ਜਿੰਮੇਵਾਰਾਂ ਦੇ ਹੁਕਮਾਂ ‘ਤੇ ਅਗਲਾ ਪ੍ਰੋਗਰਾਮ ਉਲੀਕਿਆ ਜਾਣਾ ਹੈ। ਕਈ ਸਾਲਾਂ ਬਾਅਦ ਬੇਪਰਵਾਹ ਜੀ ਦੇ ਅਵਤਾਰ ਦਿਹਾੜੇ ‘ਤੇ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੁਸੀ ਸਾਰੇ ਖੁਸ਼ੀਆਂ ਮਨਾਵੋ।ਤੁਹਾਡੇ ਨਾਲ live ਕਰਾਂਗੇ। ਰੱਬ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ।

ਦੂਜੇ ਪਾਸੇ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਰਕਾਰ ਡੇਰੇ ਅੱਗੇ ਝੁਕ ਰਹੀ ਹੈ ਅਤੇ ਰਾਮ ਰਹੀਮ ਆਪਣਾ ਪ੍ਰਭਾਵ ਵਰਤ ਰਿਹਾ ਹੈ। ਸਰਕਾਰੀ ਤੰਤਰ ਉਸ ਦੇ ਸਾਹਮਣੇ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਦੇ ਪ੍ਰਭਾਵ ਹੇਠ ਉਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਪਹਿਲਾਂ ਵੀ ਜਾਂਚ ਅਤੇ ਮੁਕੱਦਮੇ ਨੂੰ ਪ੍ਰਭਾਵਿਤ ਕਰਨ ਦਾ ਕੰਮ ਕੀਤਾ ਗਿਆ ਸੀ। ਨਿਆਂਪਾਲਿਕਾ ਨੇ 4 ਮਾਮਲਿਆਂ ਵਿੱਚ ਸਜ਼ਾ ਸੁਣਾਈ ਹੈ, ਉਹ ਆਦਤਨ ਅਪਰਾਧੀ ਹੈ। ਸਾਧੂਆਂ ਦੇ ਕਤਲ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

Leave a Reply

Your email address will not be published. Required fields are marked *