ਆਕਲੈਂਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਆਕਲੈਂਡ ਵਿੱਚ ਸ਼ਨੀਵਾਰ ਸਵੇਰੇ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਵਿਅਕਤੀ ਦੀ ਅੱਜ ਸਵੇਰੇ ਤਕਾਪੁਨਾ ਦੇ ਇੱਕ ਪਤੇ ‘ਤੇ ਮੌਤ ਹੋਈ ਹੈ। ਐਮਰਜੈਂਸੀ ਸੇਵਾਵਾਂ ਨੇ ਘਟਨਾ ਦਾ ਜਵਾਬ ਦਿੱਤਾ ਸੀ, ਪਰ ਵਿਅਕਤੀ ਮ੍ਰਿਤਕ ਪਾਇਆ ਗਿਆ। ਇਸ ਮਾਮਲੇ ਸਬੰਧੀ ਫਿਲਹਾਲ ਕੋਈ ਹੋਰ ਵੇਰਵੇ ਉਪਲਬਧ ਨਹੀਂ ਹਨ।
ਕੱਲ੍ਹ ਵੀ ਆਕਲੈਂਡ ਦੇ ਉੱਤਰੀ ਕਿਨਾਰੇ ‘ਤੇ ਪਾਣੀ ਨਾਲ ਸਬੰਧਿਤ ਘਟਨਾਵਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲਿਸ ਅਤੇ ਐਮਰਜੈਂਸੀ ਅਥਾਰਟੀਆਂ ਨੇ ਵਾਰ-ਵਾਰ ਆਟੋਏਰੋਆ ਵਿੱਚ ਉੱਚ ਡੁੱਬਣ ਦੀ ਦਰ ਬਾਰੇ ਗੱਲ ਕੀਤੀ ਹੈ, ਜੋ ਕਿ 2022 ਵਿੱਚ 14 ਸਾਲ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਸੀ।