ਟੀਵੀ ਸ਼ੋਅ ‘ਅਸਤਿਤਵ.. ਏਕ ਪ੍ਰੇਮ ਕਹਾਣੀ’, ‘ਜੀਤ’ ਅਤੇ ‘ਗਨਸ ਐਨ ਰੋਜ਼ਜ਼’ ਵਿੱਚ ਕੰਮ ਕਰ ਚੁੱਕੀ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਲੱਖਾਂ ਦਿਲਾਂ ਦੀ ਧੜਕਣ ਹੈ। ਹਾਲ ਹੀ ‘ਚ ਅਦਾਕਾਰਾ ਨੀਰੂ ਬਾਜਵਾ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ ਸ਼ਰਮਾ’ ‘ਚ ਨਜ਼ਰ ਆਈ ਸੀ। ਕਪਿਲ ਸ਼ਰਮਾ ਅਤੇ ਦਰਸ਼ਕ ਉਦੋਂ ਹੈਰਾਨ ਰਹਿ ਗਏ ਜਦੋਂ ਨੀਰੂ ਬਾਜਵਾ ਨੇ ਦੱਸਿਆ ਕਿ ਉਹ ਕਦੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਹਾਲਾਂਕਿ, ਫਿਰ ਕੁੱਝ ਅਜਿਹਾ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ ਅਤੇ 2015 ਵਿੱਚ ਹੈਰੀ ਜਵੰਦੇ ਨਾਲ ਵਿਆਹ ਕਰਵਾ ਲਿਆ। ਨੀਰੂ ਬਾਜਵਾ ਨੇ ਸਿੰਗਲ ਰਹਿਣ ਦਾ ਕਾਰਨ ਵੀ ਦੱਸਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨੀਰੂ ਬਾਜਵਾ ਨੇ ਹਾਲ ਹੀ ਵਿੱਚ ਕਦੇ ਵੀ ਵਿਆਹ ਨਾ ਕਰਨ ਦੇ ਆਪਣੇ ਫੈਸਲੇ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਬਾਅਦ ਵਿੱਚ ਉਨ੍ਹਾਂ ਨੂੰ ਹੈਰੀ ਜਵੰਦਾ ਨਾਲ ਪਿਆਰ ਹੋ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਨੀਰੂ ਨੇ ਕਿਹਾ ਸੀ, ”ਮੈਂ ਕਦੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਸੋਚਦੀ ਸੀ ਕਿ ਮੈਂ ਹਮੇਸ਼ਾ ਸਿੰਗਲ ਰਹਾਂਗੀ। ਇਸ ਦਾ ਕਾਰਨ ਦੱਸਦੇ ਹੋਏ ਅਦਾਕਾਰਾ ਨੇ ਕਿਹਾ ਕਿ ਮੈਂ ਰੋਮਾਂਟਿਕ ਕਿਸਮ ਦੀ ਨਹੀਂ ਹਾਂ।”
ਨੀਰੂ ਨੇ ਅੱਗੇ ਕਿਹਾ ਕਿ ਤੁਸੀਂ ਜੋ ਵੀ ਫੈਸਲਾ ਲਿਆ ਹੈ, ਪਰ ਜਦੋਂ ਪਿਆਰ ਹੁੰਦਾ ਹੈ ਤਾਂ ਘੰਟੀ ਵੱਜਣ ਲੱਗਦੀ ਹੈ। ਹਵਾ ਚੱਲਣ ਲੱਗਦੀ ਹੈ ਅਤੇ ਤੁਸੀਂ ਅਜੀਬ ਮਹਿਸੂਸ ਕਰਦੇ ਹੋ। ਇਮਾਨਦਾਰੀ ਨਾਲ, ਇਹ ਸਾਰੀਆਂ ਚੀਜ਼ਾਂ ਉਦੋਂ ਵਾਪਰੀਆਂ ਜਦੋਂ ਮੈਂ ਹੈਰੀ ਨੂੰ ਦੇਖਿਆ, ਪਹਿਲੀ ਵਾਰ ਜਦੋਂ ਮੈਂ ਉਸਨੂੰ ਦੇਖਿਆ ਤਾਂ ਮੈਨੂੰ ਪਤਾ ਸੀ ਕਿ ਮੈਂ ਉਸ ਨਾਲ ਵਿਆਹ ਕਰਵਾਵਾਂਗੀ।