ਗਲੈਨੋਰਚੀ ਦੇ ਨੇੜੇ ਵਾਕਾਟੀਪੂ ਝੀਲ ਵਿੱਚ ਲਾਪਤਾ ਹੋਏ ਤੈਰਾਕ ਨੂੰ ਸ਼ੁੱਕਰਵਾਰ ਦੁਪਹਿਰ ਪੁਲਿਸ ਦੇ ਰਾਸ਼ਟਰੀ ਗੋਤਾਖੋਰ ਦਸਤੇ ਨੇ ਮ੍ਰਿਤਕ ਪਾਇਆ ਹੈ। ਪੁਲਿਸ ਨੇ ਦੱਸਿਆ ਕਿ ਆਸਟ੍ਰੇਲੀਆ ਤੋਂ ਆਇਆ ਇਹ ਵਿਅਕਤੀ ਪਾਣੀ ਵਿੱਚ ਇੱਕ ਬੱਚੇ ਦੀ ਮਦਦ ਕਰ ਰਿਹਾ ਸੀ ਜਦੋਂ ਉਹ ਖੁਦ ਮੁਸੀਬਤ ਵਿੱਚ ਫਸ ਗਿਆ। ਗੋਤਾਖੋਰ ਦਸਤੇ ਨੇ ਦੁਪਹਿਰ 3.50 ਵਜੇ ਉਸ ਦੀ ਲਾਸ਼ ਬਰਾਮਦ ਕੀਤੀ ਹੈ। ਇਹ ਮਾਮਲਾ ਵਾਕਾਟੀਪੂ ਝੀਲ ਵਿੱਚ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਦੇ ਇੱਕ ਹਫ਼ਤੇ ਬਾਅਦ ਆਇਆ ਹੈ। ਵਿਅਕਤੀ ਦੀ ਮੌਤ ਨੂੰ ਜਾਂਚ ਲਈ ਕੋਰੋਨਰ ਲਈ ਰੈਫਰ ਕਰ ਦਿੱਤਾ ਗਿਆ ਹੈ।
![](https://www.sadeaalaradio.co.nz/wp-content/uploads/2023/01/IMG-20230120-WA0000-950x499.jpg)