ਨਿਊਜ਼ੀਲੈਂਡ ‘ਚ ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ 14 ਸਾਲ ਦਾ ਲੜਕਾ ਛੇ ਮਹੀਨਿਆਂ ਦੇ ਅਪਰਾਧ ਵਿੱਚ ਸ਼ਾਮਿਲ ਹੈ। ਲੜਕਾ ਬੁੱਧਵਾਰ ਨੂੰ ਕ੍ਰਾਈਸਟਚਰਚ ਯੁਵਾ ਅਦਾਲਤ ਵਿੱਚ ਪੇਸ਼ ਹੋਇਆ ਸੀ ਜਿੱਥੇ ਉਸਨੂੰ 84 ਦੋਸ਼ਾਂ ਵਿੱਚ ਸਜ਼ਾ ਸੁਣਾਈ ਗਈ ਹੈ, ਜੋ ਵਾਹਨ ਚੋਰੀ ਕਰਨ, ਲੋਕਾਂ ‘ਤੇ ਹਮਲਾ ਕਰਨ ਅਤੇ ਭਿਆਨਕ ਲੁੱਟ-ਖੋਹ ਨਾਲ ਸਬੰਧਿਤ ਸਨ।
