ਬੁੱਧਵਾਰ ਸਵੇਰੇ ਕੋਰੋਮੰਡਲ ਪ੍ਰਾਇਦੀਪ ‘ਤੇ ਵਾਂਗਾਮਾਤਾ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਬੀਚ ‘ਤੇ ਸੱਤ ਲੋਕਾਂ ਦੇ ਪਰਿਵਾਰ ਦੇ ਪਾਣੀ ਵਿੱਚ ਡੁੱਬਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਲਾਪਤਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਐਮਰਜੈਂਸੀ ਸੇਵਾਵਾਂ ਨੂੰ ਉਨ੍ਹਾਂ ਵਿਅਕਤੀਆਂ ਦੁਆਰਾ ਸੁਚੇਤ ਕੀਤਾ ਗਿਆ ਸੀ ਜਿਨ੍ਹਾਂ ਨੇ ਸੱਤ ਲੋਕਾਂ ਦੇ ਇੱਕ ਸਮੂਹ ਨੂੰ ਮਦਦ ਮੰਗਦੇ ਦੇਖਿਆ ਸੀ।” ਦੁਪਹਿਰ 3.30 ਵਜੇ ਦੇ ਕਰੀਬ ਪੁਲਿਸ ਨੇ ਪੁਸ਼ਟੀ ਕੀਤੀ ਸੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜਾ ਲਾਪਤਾ ਹੈ।
ਸੇਂਟ ਜੌਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ‘ਤੇ ਪੰਜ ਮਰੀਜ਼ਾਂ ਦਾ ਇਲਾਜ ਕੀਤਾ ਸੀ। ਸੇਂਟ ਜੌਹਨ ਨੇ ਕਿਹਾ, “ਤਿੰਨ ਮਰੀਜ਼ ਮਾਮੂਲੀ ਹਾਲਤ ਵਿੱਚ ਹਨ, ਇੱਕ ਮੱਧਮ ਹਾਲਤ ਵਿੱਚ ਹੈ ਜਦਕਿ ਇੱਕ ਦੀ ਹਾਲਤ ਗੰਭੀਰ ਹੈ। “ਗੰਭੀਰ ਹਾਲਤ ਵਾਲੇ ਮਰੀਜ਼ ਨੂੰ ਏਅਰਲਿਫਟ ਕਰਕੇ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਹੈ ਅਤੇ ਇੱਕ ਦਰਮਿਆਨੀ ਹਾਲਤ ਵਿੱਚ ਮਰੀਜ਼ ਨੂੰ ਸੜਕ ਰਾਹੀਂ ਥੇਮਜ਼ ਹਸਪਤਾਲ ਲਿਜਾਇਆ ਗਿਆ ਸੀ।”