[gtranslate]

KL ਰਾਹੁਲ ਹੀ ਨਹੀਂ, ਅਕਸ਼ਰ ਪਟੇਲ ਵੀ ਜਲਦ ਬੱਝਣਗੇ ਵਿਆਹ ਦੇ ਬੰਧਨ ‘ਚ, ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ Axar ਨੇ ਵੀ ਲਈ ਛੁੱਟੀ

axar patel marriage

ਕੇਐੱਲ ਰਾਹੁਲ ਦੇ ਨਾਲ ਹੀ ਟੀਮ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੇ ਵੀ ਇਸ ਮਹੀਨੇ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਘਰੇਲੂ ਵਨਡੇ ਅਤੇ ਟੀ-20 ਸੀਰੀਜ਼ ਤੋਂ ਬੀਸੀਸੀਆਈ ਤੋਂ ਛੁੱਟੀ ਲੈ ਲਈ ਹੈ। ਜਿਵੇਂ ਕੇਐਲ ਰਾਹੁਲ ਇਸ ਸਮੇਂ ਦੌਰਾਨ ਵਿਆਹ ਕਰਵਾਉਣ ਜਾ ਰਹੇ ਹਨ, ਅਕਸ਼ਰ ਪਟੇਲ ਵੀ ਇਸ ਦੌਰਾਨ ਆਪਣੀ ਪ੍ਰੇਮਿਕਾ ਮੇਹਾ ਪਟੇਲ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ। ਖਬਰਾਂ ਮੁਤਾਬਿਕ ਅਕਸ਼ਰ ਪਟੇਲ ਜਨਵਰੀ ਦੇ ਆਖਰੀ ਹਫਤੇ ‘ਚ ਵਿਆਹ ਕਰਵਾਉਣਗੇ।

ਨਿਊਜ਼ੀਲੈਂਡ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਕਰਦੇ ਹੋਏ ਬੀਸੀਸੀਆਈ ਨੇ ਦੱਸਿਆ ਕਿ ਕੇਐੱਲ ਰਾਹੁਲ ਅਤੇ ਅਕਸ਼ਰ ਪਟੇਲ ਪਰਿਵਾਰਕ ਕਾਰਨਾਂ ਦੇ ਕਾਰਨ ਚੋਣ ਲਈ ਉਪਲਬਧ ਨਹੀਂ ਹਨ।

Likes:
0 0
Views:
986
Article Categories:
Sports

Leave a Reply

Your email address will not be published. Required fields are marked *