ਸਰਦੀਆਂ ਦੇ ਮੌਸਮ ਵਿੱਚ ਸਰੀਰ ਵਿੱਚੋਂ ਪਸੀਨਾ ਘੱਟ ਨਿਕਲਦਾ ਹੈ। ਉੱਥੇ ਹੀ ਪਿਆਸ ਵੀ ਘੱਟ ਲੱਗਦੀ ਹੈ ਅਤੇ ਲੋਕ ਜ਼ਿਆਦਾ ਪਾਣੀ ਨਹੀਂ ਪੀਂਦੇ। ਲੋਕਾਂ ਨੂੰ ਲੱਗਦਾ ਹੈ ਕਿ ਸਰਦੀਆਂ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਪਰ ਅਜਿਹਾ ਨਹੀਂ ਹੈ। ਸਰਦੀਆਂ ਵਿੱਚ ਘੱਟ ਪਾਣੀ ਪੀਣਾ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਤਿੰਨ ਤੋਂ ਚਾਰ ਲੀਟਰ ਪਾਣੀ ਪੀਣਾ ਚਾਹੀਦਾ ਹੈ। ਪਾਣੀ ਘੱਟ ਪੀਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਹਾਲ ਹੀ ‘ਚ ਇਸ ਸਬੰਧੀ ਮੈਡੀਕਲ ਜਰਨਲ ਲੈਂਸੇਟ ‘ਚ ਵੀ ਇੱਕ ਰਿਸਰਚ ਕੀਤੀ ਗਈ ਹੈ। ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਆਪਣੀ ਹਾਈਡ੍ਰੇਸ਼ਨ ਲਈ ਲੋੜੀਂਦਾ ਪਾਣੀ ਨਹੀਂ ਪੀਂਦੇ, ਉਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਵੱਧ ਹੁੰਦਾ ਹੈ। ਰਿਸਰਚ ‘ਚ ਦੱਸਿਆ ਗਿਆ ਹੈ ਕਿ ਘੱਟ ਪਾਣੀ ਪੀਣ ਨਾਲ ਸਰੀਰ ‘ਚ ਸੋਡੀਅਮ ਦਾ ਪੱਧਰ ਵਧਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਸੋਡੀਅਮ ਦਾ ਪੱਧਰ 145 ਮਿਲੀਲੀਟਰ ਪ੍ਰਤੀ ਲੀਟਰ ਤੋਂ ਵੱਧ ਹੋਵੇ ਤਾਂ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 21 ਫੀਸਦੀ ਵੱਧ ਜਾਂਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਪੁਰਾਣੀਆਂ ਬੀਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਆਓ ਜਾਣਦੇ ਹਾਂ ਮਾਹਿਰਾਂ ਤੋਂ ਸਰਦੀਆਂ ਵਿੱਚ ਘੱਟ ਪਾਣੀ ਪੀਣ ਦੇ ਕੀ ਨੁਕਸਾਨ ਹਨ।
ਗੁਰਦੇ ਦੀ ਬਿਮਾਰੀ ਦਾ ਖਤਰਾ
ਘੱਟ ਪਾਣੀ ਪੀਣ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ। ਕਿਡਨੀ ਸਟੋਨ ਦੇ ਕਾਰਨ ਕਿਡਨੀ ਦੇ ਕੰਮਕਾਜ ਵਿੱਚ ਸਮੱਸਿਆ ਹੋ ਸਕਦੀ ਹੈ। ਪਾਣੀ ਘੱਟ ਪੀਣ ਨਾਲ ਪਿਸ਼ਾਬ ਵੀ ਘੱਟ ਆਉਂਦਾ ਹੈ। ਇਸ ਨਾਲ ਸਰੀਰ ‘ਚ ਮੌਜੂਦ ਗੰਦਗੀ ਬਾਹਰ ਨਹੀਂ ਨਿਕਲਦੀ, ਜਿਸ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਘੱਟ ਪਾਣੀ ਪੀਣ ਨਾਲ ਵੀ ਯੂਟੀਆਈ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।
ਪੇਟ ਖਰਾਬ ਹੋ ਸਕਦਾ ਹੈ
ਸੰਜੇ ਗਾਂਧੀ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾਕਟਰ ਵਿਕਾਸ ਜੈਨ ਦੱਸਦੇ ਹਨ ਕਿ ਘੱਟ ਪਾਣੀ ਪੀਣ ਨਾਲ ਕਬਜ਼ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਪੇਟ ‘ਚ ਭੋਜਨ ਨੂੰ ਪਚਾਉਣ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਪਾਣੀ ਨਾ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਕਾਰਨ ਪੇਟ ਦੀ ਸਫ਼ਾਈ ਵਿੱਚ ਸਮੱਸਿਆ ਆਉਂਦੀ ਹੈ। ਡਾਕਟਰਾਂ ਦੀ ਸਲਾਹ ਹੈ ਕਿ ਪਾਣੀ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਪੀਣਾ ਚਾਹੀਦਾ ਹੈ।
ਚਮੜੀ ਦੀ ਡੀਹਾਈਡਰੇਸ਼ਨ
ਸਰਦੀਆਂ ‘ਚ ਚਮੜੀ ਆਮ ਤੌਰ ‘ਤੇ ਠੀਕ ਰਹਿੰਦੀ ਹੈ ਪਰ ਜੇਕਰ ਤੁਸੀਂ ਜ਼ਿਆਦਾ ਪਾਣੀ ਨਹੀਂ ਪੀਂਦੇ ਹੋ ਤਾਂ ਚਮੜੀ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਚਮੜੀ ਡੱਲ ਹੋ ਸਕਦੀ ਹੈ। ਚਮੜੀ ਦੀ ਚਮਕ ਲਈ ਦਿਨ ਵਿੱਚ ਸੱਤ ਤੋਂ ਅੱਠ ਗਲਾਸ ਪਾਣੀ ਪੀਣਾ ਜ਼ਰੂਰੀ ਹੈ।
Disclaimer : ਇਹ ਲੇਖ ਆਮ ਜਾਣਕਾਰੀ ਲਈ ਹੈ, ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।