ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੱਲ੍ਹ ਰਾਹੁਲ ਗਾਂਧੀ ਦੀ ਪੰਜਾਬ ‘ਚ ਭਾਰਤ ਜੋੜੋ ਯਾਤਰਾ ਦੌਰਾਨ ਧੱਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਇੱਕ ਖਾਸ ਆਗੂ ਨੂੰ ਰਾਹੁਲ ਗਾਂਧੀ ਦੇ ਨੇੜੇ ਲੈ ਕੇ ਜਾ ਰਹੇ ਸਨ। ਇਹ ਦੇਖ ਕੇ ਰਾਹੁਲ ਦੀ ਸੁਰੱਖਿਆ ‘ਚ ਤਾਇਨਾਤ ਮੁਲਾਜ਼ਮ ਨੇ ਰਾਜਾ ਵੜਿੰਗ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇੰਨ੍ਹਾਂ ਹੀ ਨਹੀਂ ਇਹ ਸਭ ਰਾਹੁਲ ਗਾਂਧੀ ਦੇ ਸਾਹਮਣੇ ਹੋਇਆ ਸੀ। ਹਾਲਾਂਕਿ ਉਨ੍ਹਾਂ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਸਾਹਮਣੇ ਆਏ ਇਸ ਦਾ ਵੀਡੀਓ ‘ਚ ਰਾਜਾ ਵੜਿੰਗ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ਉਂਜ, ਕਾਂਗਰਸੀ ਸਪੱਸ਼ਟ ਕਰ ਰਹੇ ਹਨ ਕਿ ਉਹ ਰਾਹੁਲ ਨੂੰ ਮਿਲਣ ਲਈ ਇੱਕ ਆਮ ਵਰਕਰ ਨੂੰ ਲੈ ਕੇ ਜਾ ਰਹੇ ਸਨ।
ਰਾਜਾ ਵੜਿੰਗ ਰਾਹੁਲ ਗਾਂਧੀ ਨਾਲਚੱਲ ਰਹੇ ਸਨ। ਅਚਾਨਕ ਉਹ ਦੌੜਦੇ ਹੋਏ ਅੱਗੇ ਆਏ। ਅੱਗੇ ਚੱਲ ਰਹੇ ਕਿਸੇ ਵਿਅਕਤੀ ਦੀ ਬਾਂਹ ਫੜ ਕੇ ਰਾਹੁਲ ਗਾਂਧੀ ਨੂੰ ਮਿਲਣ ਲਈ ਪਿੱਛੇ ਲੈ ਗਏ। ਜਿਵੇਂ ਹੀ ਉਹ ਵਰਕਰ ਨੂੰ ਨੇੜੇ ਲੈ ਕੇ ਗਏ ਤਾਂ ਰਾਹੁਲ ਦੇ ਨਾਲ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਦੇਖ ਲਿਆ। ਉਨ੍ਹਾਂ ਨੇ ਤੁਰੰਤ ਵਰਕਰ ਨੂੰ ਧੱਕਾ ਦੇ ਕੇ ਇੱਕ ਪਾਸੇ ਕਰ ਦਿੱਤਾ ਅਤੇ ਰਾਜਾ ਵੜਿੰਗ ਨੂੰ ਰਾਹੁਲ ਦੇ ਬਿਲਕੁਲ ਸਾਹਮਣੇ ਸਾਈਡ ਵੱਲ ਧੱਕ ਦਿੱਤਾ। ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਅਤੇ ਰਾਜਾ ਵੜਿੰਗ ਵਿਚਾਲੇ ਗਰਮਾ-ਗਰਮ ਵੀ ਦੇਖਣ ਨੂੰ ਮਿਲੀ।
ਪੰਜਾਬ ‘ਚ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਸਾਵਧਾਨੀ ਵਰਤੀ ਜਾ ਰਹੀ ਹੈ। ਇੱਥੇ ਸਿਰਫ਼ ਵੱਡੇ ਨੇਤਾਵਾਂ ਨੂੰ ਰਾਹੁਲ ਦੇ ਨੇੜੇ ਜਾਣ ਦੀ ਇਜਾਜ਼ਤ ਹੈ। ਰਾਜਾ ਵੜਿੰਗ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਇਨ੍ਹਾਂ ਵਿੱਚ ਸ਼ਾਮਿਲ ਹਨ। ਰਾਹੁਲ ਗਾਂਧੀ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਕੌਣ ਮੁਲਾਕਾਤ ਕਰੇਗਾ ਇਹ ਪਹਿਲਾਂ ਹੀ ਤੈਅ ਹੁੰਦਾ ਹੈ। ਰਾਹੁਲ ਗਾਂਧੀ ਦੀ ਸੁਰੱਖਿਆ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਲਈ ਇਸ ਵਿੱਚ ਕੋਈ ਪਾਬੰਦੀ ਨਹੀਂ ਹੈ। ਯਾਤਰਾ ਦੌਰਾਨ ਜੇਕਰ ਰਾਹੁਲ ਗਾਂਧੀ ਖੁਦ ਚਾਹੁਣ ਤਾਂ ਕਿਸੇ ਨੂੰ ਮਿਲਣ ਲਈ ਬੁਲਾ ਸਕਦੇ ਹਨ। ਇਸ ਤੋਂ ਇਲਾਵਾ ਰਾਹੁਲ ਦੇ ਨੇੜੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ।