Mount ਵੈਲਿੰਗਟਨ ਦੇ ਆਕਲੈਂਡ ਉਪਨਗਰ ਵਿੱਚ ਬੀਤੀ ਰਾਤ ਵਾਪਰੀ ਇੱਕ ਘਟਨਾ ਦੌਰਾਨ ਇੱਕ ਵਿਅਕਤੀ ਦੀ ਬਾਂਹ ਵਿੱਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ। ਰਾਤ 8.30 ਵਜੇ ਦੇ ਕਰੀਬ ਗੋਲੀਬਾਰੀ ਦੀਆਂ ਖਬਰਾਂ ਤੋਂ ਬਾਅਦ ਪੁਲਿਸ ਨੂੰ ਕਾਰਬਾਈਨ ਰੋਡ ‘ਤੇ ਬੁਲਾਇਆ ਗਿਆ ਸੀ। ਇੱਕ ਬੁਲਾਰੇ ਨੇ ਜਾਣਕਰੀ ਸਾਂਝੀ ਕਰਦਿਆਂ ਦੱਸਿਆ ਕਿ, “ਪੁਲਿਸ ਅਜੇ ਵੀ ਇਹ ਪਤਾ ਲਗਾਉਣ ਲਈ ਬਹੁਤ ਵਿਆਪਕ ਪੁੱਛਗਿੱਛ ਕਰ ਰਹੀ ਹੈ ਕਿ ਇਹ ਵਿਅਕਤੀ ਕਿਵੇਂ ਜ਼ਖਮੀ ਹੋਇਆ ਸੀ, ਹਾਲਾਂਕਿ ਵਿਅਕਤੀ ਜਾਣਕਾਰੀ ਦੇ ਨਾਲ ਅੱਗੇ ਨਹੀਂ ਆ ਰਿਹਾ।”
ਜਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਸਦੀ ਹਾਲਤ ਸਥਿਰ ਹੈ। ਅਜੇ ਜਾਂਚ ਬਹੁਤ ਮੁੱਢਲੇ ਪੜਾਅ ਵਿੱਚ ਹੈ, ਪੁਲਿਸ Mount ਵੈਲਿੰਗਟਨ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਇਹ ਕੋਈ ਬੇਤਰਤੀਬੀ ਘਟਨਾ (random incident) ਨਹੀਂ ਜਾਪਦੀ। ਕਿਸੇ ਵੀ ਵਿਅਕਤੀ ਜਿਸਨੇ ਇਸ ਖੇਤਰ ਵਿੱਚ ਕੁੱਝ ਵੀ ਵੇਖਿਆ ਹੋਵੇ ਜੋ ਪੁਲਿਸ ਦੀ ਜਾਂਚ ਵਿੱਚ ਸਹਾਇਤਾ ਕਰ ਸਕਦਾ ਹੈ, ਨੂੰ 105 ਤੇ ਪੁਲਿਸ ਨਾਲ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ।