ਓਟੈਗੋ ਤੋਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਦਰਅਸਲ ਓਟੈਗੋ ਵਿੱਚ ਵਾਨਾਕਾ ਅਤੇ ਹਾਸਟ ਵਿਚਕਾਰ ਦੋ ਵਾਹਨਾਂ ਦੀ ਟੱਕਰ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ ਹਨ। ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ ਮਕਰੌਰਾ ਵਿੱਚ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਤਿੰਨ ਸੇਂਟ ਜਾਨ ਐਂਬੂਲੈਂਸਾਂ ਅਤੇ ਚਾਰ ਹੈਲੀਕਾਪਟਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਸੀ। ਪੁਲਿਸ ਨੇ ਬਾਅਦ ਵਿੱਚ ਦੱਸਿਆ ਕਿ ਉਨ੍ਹਾਂ ਵਿੱਚੋਂ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ, ਅਤੇ ਦੋ ਮਾਮੂਲੀ ਤੌਰ ‘ਤੇ ਜ਼ਖਮੀ ਹੋਏ ਸਨ।