ਮੌਜੂਦਾ ਸਮੇਂ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕ ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਹਨ। ਜਿਆਦਾਤਰ ਆਮ ਲੋਕਾਂ ਦੀ ਸ਼ਕਾਇਤ ਹੁੰਦੀ ਹੈ ਕਿ ਉਨ੍ਹਾਂ ਦੀ ਤਨਖ਼ਾਹ ‘ਚ ਉਨ੍ਹਾਂ ਦਾ ਗੁਜ਼ਾਰਾ ਮਸਾਂ ਹੋ ਰਿਹਾ ਹੈ। ਪਰ ਅੱਜ ਅਸੀਂ ਤੁਹਾਨੂੰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਅਤੇ ਵਿਦੇਸ਼ੀ ਸਿਆਸਤਦਾਨਾਂ ਦੀਆ ਤਨਖਾਹਾਂ ਬਾਰੇ ਦੱਸਾਂਗੇ। ਪਰ ਜੇਕਰ ਅਸੀਂ ਨਿਊਜੀਲੈਂਡ ਦੇ ਸੰਸਦ ਮੈਂਬਰ ਦੀ ਸਲਾਨਾ ਤਨਖਾਹ ਦੀ ਤੁਲਨਾ ਇੱਕ ਆਮ ਨਿਊਜੀਲੈਂਡ ਵਾਸੀ ਦੀ ਸਲਾਨਾ ਤਨਖਾਹ ਨਾਲ ਕਰੀਏ ਤਾਂ ਮੈਂਬਰ ਪਾਰਲੀਮੈਂਟ ਦੀ ਤਨਖਾਹ ਕਰੀਬ 3 ਗੁਣਾ ਜਿਆਦਾ ਹੈ।
ਦੱਸ ਦੇਈਏ ਇੱਕ ਸੰਸਦ ਮੈਂਬਰ ਦੀ ਮੌਜੂਦਾ ਅਧਾਰ ਤਨਖਾਹ $163,961 ਹੈ ਜੇ ਗੱਲ ਕਰੀਏ ਕੈਬਿਨੇਟ ਮਨਿਸਟਰ ਦੀ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਤਾਂ ਇਹ ਤਨਖਾਹ ਕ੍ਰਮਵਾਰ $296,007 ਸਲਾਨਾ ਅਤੇ $471,049 ਸਲਾਨਾ ਤਨਖਾਹ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਸਲਾਨਾ ਤਨਖਾਹ ਸਿਰਫ ਨਿਊਜੀਲੈਂਡ ਦੇ ਲੀਡਰਾਂ ਵਿੱਚ ਹੀ ਨਹੀਂ, ਬਲਕਿ ਹੋਰਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੋਂ ਵੀ ਜਿਆਦਾ ਹੈ। ਪੀਐਮ ਜੈਸਿੰਡਾ ਆਰਡਨ ਦੇ ਮੁਕਾਬਲੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ, ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਘੱਟ ਤਨਖਾਹ ਹਾਸਿਲ ਕਰਦੇ ਹਨ।
ਸਿਰਫ 6 ਅਜਿਹੇ ਮੁਲਕਾਂ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਸਰਵਉੱਚ ਲੀਡਰ ਹੀ ਹਨ, ਜੋ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੋਂ ਵੱਧ ਤਨਖਾਹ ਹਾਸਿਲ ਕਰਦੇ ਹਨ:- ਲੀ ਹੈਸਿਨ ਲੁਂਗ (ਪ੍ਰਧਾਨ ਮੰਤਰੀ, ਸਿੰਘਾਪੁਰ) – ਐਨ ਜੈਡ $2,612,192 ਸਲਾਨਾ ਜੋਨ ਲੀਅ (ਚੀਫ ਐਗਜੀਕਿਊਟਿਵ, ਹਾਂਗਕਾਂਗ) – ਐਨ ਜੈਡ $1,105,376 ਸਲਾਨਾ ਇਗਨੇਜੀਓ ਕੇਸਿਸ (ਸਵਿੱਸ ਰਾਸ਼ਟਰਪਤੀ) – ਐਨ ਜੈਡ $783,428 ਸਲਾਨਾ ਜੋ ਬਾਈਡਨ (ਰਾਸ਼ਟਰਪਤੀਮ, ਅਮਰੀਕਾ) – ਐਨ ਜੈਡ $636,676 ਸਲਾਨਾ ਐਂਥਨੀ ਐਲਬਨੀਜ਼ (ਪ੍ਰਧਾਨ ਮੰਤਰੀ, ਆਸਟ੍ਰੇਲੀਆ) – ਐਨ ਜੈਡ $611,651 ਸਲਾਨਾ ਓਲਫ ਸ਼ੋਲਜ਼ (ਚਾਂਸਲਰ, ਜਰਮਨੀ) – ਐਨ ਜੈਡ $612,161 ਸਲਾਨਾ।