ਟੀਮ ਇੰਡੀਆ ਨੇ ਰਾਜਕੋਟ ‘ਚ ਖੇਡੇ ਗਏ ਟੀ-20 ਸੀਰੀਜ਼ ਦੇ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਟੀਮ ਇੰਡੀਆ ਨੇ ਇਸ ਕਰੋ ਜਾਂ ਮਰੋ ਮੈਚ ਵਿੱਚ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਉੱਤੇ 228 ਦੌੜਾਂ ਬਣਾਈਆਂ ਸਨ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ 16.4 ਓਵਰਾਂ ‘ਚ ਸਿਰਫ 137 ਦੌੜਾਂ ‘ਤੇ ਹੀ ਢੇਰ ਹੋ ਗਈ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਸਿਰਫ 51 ਗੇਂਦਾਂ ‘ਚ 112 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਸੂਰਿਆ ਨੇ 7 ਚੌਕੇ ਅਤੇ 9 ਛੱਕੇ ਲਗਾਏ। ਗੇਂਦਬਾਜ਼ੀ ਵਿੱਚ ਹਾਰਦਿਕ ਪਾਂਡਿਆ, ਯੁਜਵੇਂਦਰ ਚਾਹਲ ਅਤੇ ਉਮਰਾਨ ਮਲਿਕ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਨੇ ਤਿੰਨ ਸਫਲਤਾਵਾਂ ਹਾਸਿਲ ਕੀਤੀਆਂ।
