[gtranslate]

‘ਪੰਜਾਬ ਨੂੰ ਲੁੱਟਣ ਲਈ ਵਾਰੀ ਵੱਟਾ ਚੱਲ ਰਿਹਾ’, ਮੰਤਰੀ ਸਰਾਰੀ ਦੇ ਅਸਤੀਫੇ ਮਗਰੋਂ MP ਰਵਨੀਤ ਬਿੱਟੂ ਨੇ ਸਰਕਾਰ ‘ਤੇ ਕਸਿਆ ਤੰਜ

mp bittu taunts minister sarari says

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 10 ਮਹੀਨਿਆਂ ਦੇ ਰਾਜ ਵਿੱਚ ਦੂਜੇ ਕੈਬਨਿਟ ਮੰਤਰੀ ਦੀ ਛੁੱਟੀ ਕਰ ਦਿੱਤੀ ਗਈ ਹੈ। ਮੰਤਰੀ ਫੌਜਾ ਸਿੰਘ ਸਰਾਰੀ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਅਸਤੀਫੇ ਤੋਂ ਬਾਅਦ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸਰਾਰੀ ਅਤੇ ਪੰਜਾਬ ਸਰਕਾਰ ‘ਤੇ ਤੰਜ ਕਸਿਆ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵਾਰੀ ਵੱਟੇ ਦੀ ਖੇਡ ਖੇਡ ਰਹੀ ਹੈ। 10 ਮਹੀਨਿਆਂ ‘ਚ ਦੋ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਵਿਧਾਇਕਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਕੁੱਝ ਮਹੀਨਿਆਂ ਬਾਅਦ ਹੀ ਕਿਸੇ ਨਾ ਕਿਸੇ ਮੰਤਰੀ ਦਾ ਅਸਤੀਫਾ ਲੈ ਕੇ ਦੂਜੇ ਨੂੰ ਮੰਤਰੀ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੰਤਰੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਇਨ੍ਹਾਂ ਦੋਸ਼ਾਂ ‘ਤੇ ਵੀ ਪੰਜਾਬ ਦੀ ਵਿਜੀਲੈਂਸ ਚੁੱਪ ਹੈ।

ਉਨ੍ਹਾਂ ਕਿਹਾ ਕਿ ਵਿਜੀਲੈਂਸ ਕਿਸੇ ਵੀ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਧਾਇਕਾਂ ਨੂੰ ਪੰਜਾਬ ਨੂੰ ਲੁੱਟਣ ਦੇ ਵਾਰ-ਵਾਰ ਮੌਕੇ ਦੇ ਰਹੇ ਹਨ। ਹਰ ਦੋ-ਤਿੰਨ ਮਹੀਨਿਆਂ ਬਾਅਦ ਇੱਕ ਨਵਾਂ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ‘ਆਪ’ ਸਰਕਾਰ ਦੇ ਮੰਤਰੀ T20 ਤੋਂ ਵੀ ਪਹਿਲਾ ਆਊਟ ਹੋਣਗੇ। ਬਿੱਟੂ ਨੇ ਕਿਹਾ ਕਿ ਤੁਹਾਡੀ ਪਾਰਟੀ ਦੇ ਸਾਰੇ ਵਿਧਾਇਕ ਦੂਜੀਆਂ ਪਾਰਟੀਆਂ ਦੇ ਆਗੂ ਹਨ। ਇਸ ਕਰਕੇ ‘ਆਪ’ ਪਾਰਟੀ ਨੂੰ ਡਰ ਹੈ ਕਿ ਸ਼ਾਇਦ ਵਿਧਾਇਕ ਪੁਰਾਣੀਆਂ ਪਾਰਟੀਆਂ ‘ਚ ਨਾ ਚਲੇ ਜਾਣ।

ਭਗਵੰਤ ਸਿੰਘ ਮਾਨ ਦਿੱਲੀ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਕੱਟੜ ਇਮਾਨਦਾਰ ਪਾਰਟੀ ਦੇ ਆਗੂ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਕਿਵੇਂ ਲੁੱਟ ਰਹੇ ਹਨ। ਦੱਸ ਦੇਈਏ ਕਿ ਤਿੰਨ ਮਹੀਨੇ ਪਹਿਲਾਂ ਮੰਤਰੀ ਸਰਾਰੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਉਨ੍ਹਾਂ ਦੇ ਪੀਏ ਨਾਲ ਗੱਲਬਾਤ ਦਾ ਇੱਕ ਆਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕਥਿਤ ਤੌਰ ‘ਤੇ ਪੈਸਿਆਂ ਦਾ ਪ੍ਰਬੰਧ ਕਰ ਰਿਹਾ ਹੈ। ਇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਤੋਂ ਜਵਾਬ ਮੰਗਿਆ ਸੀ।

Leave a Reply

Your email address will not be published. Required fields are marked *