[gtranslate]

ਪੰਜਾਬ ‘ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ, CM ਮਾਨ ਬਠਿੰਡਾ ਤੇ ਰਾਜਪਾਲ ਜਲੰਧਰ ‘ਚ ਲਹਿਰਾਉਣਗੇ ਤਿਰੰਗਾ

preparations for republic day

ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਜਲੰਧਰ ‘ਚ ਤਿਰੰਗਾ ਲਹਿਰਾਉਣਗੇ। ਜਦਕਿ ਬਠਿੰਡਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਲੁਧਿਆਣਾ ਵਿੱਚ ਤਿਰੰਗਾ ਲਹਿਰਾਉਣਗੇ। ਤਰਨਤਾਰਨ ਵਿਖੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਤਿਰੰਗਾ ਲਹਿਰਾਉਣਗੇ।

ਇਨ੍ਹਾਂ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਅੰਮ੍ਰਿਤਸਰ, ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਫਾਜ਼ਿਲਕਾ, ਡਾ: ਬਲਜੀਤ ਕੌਰ ਪਟਿਆਲਾ, ਊਰਜਾ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਗੁਰਦਾਸਪੁਰ, ਲਾਲ ਚੰਦ ਹੁਸ਼ਿਆਰਪੁਰ, ਕੁਲਦੀਪ ਸਿੰਘ ਧਾਲੀਵਾਲ ਪਠਾਨਕੋਟ, ਲਾਲਜੀਤ ਸਿੰਘ ਭੁੱਲਰ ਐੱਸ.ਬੀ.ਐੱਸ.ਨਗਰ, ਬ੍ਰਹਮ ਸ਼ੰਕਰ ਸੰਗਰੂਰ, ਸ. ਹਰਜੋਤ ਸਿੰਘ ਬੈਂਸ ਫ਼ਿਰੋਜ਼ਪੁਰ, ਅਮਨ ਅਰੋੜ ਐਸ.ਏ.ਐਸ.ਨਗਰ, ਡਾ: ਇੰਦਰਬੀਰ ਸਿੰਘ ਨਿੱਝਰ ਮੋਗਾ, ਫ਼ੌਜਾ ਸਿੰਘ ਸਰਾਰੀ ਮਾਨਸਾ, ਚੇਤਨ ਸਿੰਘ ਜੌੜੇਮਾਜਰਾ ਫ਼ਰੀਦਕੋਟ ਅਤੇ ਅਨਮੋਲ ਗਗਨ ਮਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਤਿਰੰਗਾ ਲਹਿਰਾਉਣਗੇ।

Likes:
0 0
Views:
184
Article Categories:
India News

Leave a Reply

Your email address will not be published. Required fields are marked *