ਈਰਾਨੀ ਲੇਖਕ ਮੇਹਦੀ ਬਾਹਮਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਉਨ੍ਹਾਂ ਨੇ ਮਹਿਸਾ ਅਮੀਨੀ ਦੇ ਸਮਰਥਨ ਵਿੱਚ ਸਰਕਾਰ ਵਿਰੁੱਧ ਬਿਆਨ ਦਿੱਤਾ ਸੀ, ਜਿਸ ਨਾਲ ਈਰਾਨ ਦੀ ਸਰਕਾਰ ਨਾਰਾਜ਼ ਹੋ ਗਈ ਸੀ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਬੈਹਮਨ ਨੂੰ 19 ਅਕਤੂਬਰ ਨੂੰ ਚੈਨਲ 13 ਨੂੰ ਦਿੱਤੀ ਇੰਟਰਵਿਊ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਸਤੰਬਰ ਵਿੱਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਇਸਲਾਮਿਕ ਸ਼ਾਸਨ ਦੀ ਆਲੋਚਨਾ ਕੀਤੀ ਸੀ।
ਅਮਰੀਕਾ ਦੁਆਰਾ ਚਲਾਏ ਜਾਣ ਵਾਲੇ ਰੇਡੀਓ ਦੇ ਅਨੁਸਾਰ, ਤਹਿਰਾਨ ਦੀਆਂ ਅਦਾਲਤਾਂ ਨੇ ਮੇਹਦੀ ਬਾਹਮਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਹੜੇ ਦੋਸ਼ਾਂ ‘ਤੇ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਈਰਾਨ ‘ਚ 22 ਸਾਲਾ ਲੜਕੀ ਮਹਿਸਾ ਅਮੀਨੀ ਨੂੰ ਇਰਾਨ ਦੀ ਮੌਰਲ ਪੁਲਸ ਨੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਹਿਰਾਸਤ ‘ਚ ਲਿਆ ਸੀ। ਪੁਲਿਸ ‘ਤੇ ਮਹਿਸਾ ‘ਤੇ ਤਸ਼ੱਦਦ ਕਰਨ ਦਾ ਦੋਸ਼ ਹੈ, ਜਿਸ ਤੋਂ ਬਾਅਦ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਮਹਿਸਾ ਦੀ ਮੌਤ ਤੋਂ ਬਾਅਦ ਦੇਸ਼ ਭਰ ਦੇ ਲੋਕ ਸੜਕਾਂ ‘ਤੇ ਉਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਘਟਨਾ ਦੀ ਦੁਨੀਆ ਭਰ ‘ਚ ਕਾਫੀ ਨਿੰਦਾ ਹੋਈ ਸੀ।