ਵੈਸਟਰਨ ਬੇ ਆਫ ਪਲੈਂਟੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਵੈਸਟਰਨ ਬੇ ਆਫ ਪਲੈਂਟੀ ਵਿੱਚ ਦੋ ਕਾਰਾਂ ਦੀ ਇੱਕ ਗੰਭੀਰ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਸੱਤ ਹੋਰ ਜ਼ਖਮੀ ਹੋ ਗਏ ਹਨ। ਸੇਂਟ ਜੌਨ ਦੇ ਬੁਲਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਜਿਨ੍ਹਾਂ ਵਿੱਚ ਪੰਜ ਐਂਬੂਲੈਂਸ, ਚਾਰ ਹੈਲੀਕਾਪਟਰ ਅਤੇ ਦੋ ਰੈਪਿਡ ਰਿਸਪਾਂਸ ਯੂਨਿਟ ਸ਼ਾਮਿਲ ਸਨ ਨੇ ਸ਼ਾਮ 3.45 ਵਜੇ ਦੇ ਆਸਪਾਸ ਵਾਈਹੀ ਬੀਚ ਦੇ ਨੇੜੇ ਹਾਦਸੇ ਦਾ ਜਵਾਬ ਦਿੱਤਾ ਸੀ। ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਸਬੰਧੀ ਪੁਲਿਸ ਨੇ ਸੋਮਵਾਰ ਦੇਰ ਸ਼ਾਮ ਪੁਸ਼ਟੀ ਕੀਤੀ ਹੈ। ਉੱਥੇ ਹੀ ਦੋ ਹੋਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਪੰਜ ਹੋਰ ਜ਼ਖ਼ਮੀ ਹਨ।
ਪੁਲਿਸ ਨੇ ਕਿਹਾ, “ਸਾਡੇ ਵਿਚਾਰ ਅਤੇ ਸੰਵੇਦਨਾ ਇਸ ਮੁਸ਼ਕਿਲ ਸਮੇਂ ਵਿੱਚ ਪੀੜਤਾਂ ਨਾਲ ਹਨ। ਘਟਨਾ ਤੋਂ ਬਾਅਦ ਐਥਨੇਰੀ ਗੋਰਜ ਨੇੜੇ ਸਟੇਟ ਹਾਈਵੇਅ 2 ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।