[gtranslate]

ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਨਹੀਂ ਰਾਸ ਆ ਰਿਹਾ ਨਿਊਜ਼ੀਲੈਂਡ ! PR ਲਈ ਹੁਣ ਤੱਕ ਸਿਰਫ 3 ਲੋਕਾਂ ਨੇ ਕੀਤਾ ਅਪਲਾਈ

ਪਿਛਲੇ ਸਤੰਬਰ ਵਿੱਚ ਨਿਊਜ਼ੀਲੈਂਡ ਸਰਕਾਰ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਨਿਯਮਾਂ ਵਿੱਚ ਤਬਦੀਲੀ ਕੀਤੀ ਸੀ। ਪਰ ਨਿਊਜੀਲੈਂਡ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਦੀਆਂ ਤਬਦੀਲੀਆਂ ਦਾ ਨਿਵੇਸ਼ਕਾਂ ‘ਤੇ ਕੋਈ ਅਸਰ ਪੈਦਾ ਦਿਖਾਈ ਨਹੀਂ ਦੇ ਰਿਹਾ। ਦਰਅਸਲ ਨਿਊਜ਼ੀਲੈਂਡ ਸਰਕਾਰ ਵੱਲੋਂ ‘ਦ ਐਕਟਿਵ ਇਨਵੈਸਟਰ ਪਲਸ ਵੀਜਾ’ ਸ਼੍ਰੇਣੀ ਸ਼ੁਰੂ ਕਰਨ ਤੋਂ ਬਾਅਦ ਸਿਰਫ ਤਿੰਨ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੇ ਨਿਵਾਸ ਲਈ ਅਰਜ਼ੀ ਦਿੱਤੀ ਹੈ। ਦੱਸ ਦੇਈਏ ਇਹ ਸ਼੍ਰੇਣੀ 2 ਵੱਖੋ-ਵੱਖ ਵੀਜਾ ਸ਼੍ਰੇਣੀਆਂ ਨੂੰ ਖਤਮ ਕਰਕੇ ਬਣਾਈ ਗਈ ਸੀ ਤਾਂ ਜੋ ਵਧੇਰੇ ਗਿਣਤੀ ਵਿੱਚ ਨਿਵੇਸ਼ਕ ਨਿਊਜੀਲੈਂਡ ਆਉਣ ਲਈ ਆਕਰਸ਼ਿਤ ਕੀਤੇ ਜਾਣ। ਇਸ ਸ਼੍ਰੇਣੀ ਤਹਿਤ $5 ਤੋਂ $15 ਮਿਲੀਅਨ ਤੱਕ ਨਿਵੇਸ਼ ਕਰਨ ਵਾਲੇ ਨਿਵੇਸ਼ਕ ਨੂੰ ਨਿਊਜੀਲੈਂਡ ਦੀ PR ਦਿੱਤੀ ਜਾਣੀ ਸੀ, ਪਰ ਸਰਕਾਰ ਨੂੰ ਇੱਥੇ ਵੱਡਾ ਝਟਕਾ ਲੱਗਿਆ ਹੈ ਕਿਉਂਕ ਹੁਣ ਤੱਕ ਸਿਰਫ 3 ਨਿਵੇਸ਼ਕਾਂ ਨੇ ਹੀ ਅਪਲਾਈ ਕੀਤਾ ਹੈ ਤੇ ਉਨ੍ਹਾਂ ਦੀਆਂ ਫਾਈਲਾਂ ਵੀ ਅਜੇ ਪ੍ਰੋਸੈਸਿੰਗ ਵਿੱਚ ਹਨ।

Leave a Reply

Your email address will not be published. Required fields are marked *