[gtranslate]

ਪੰਜਾਬੀ ਪਤੀ ਨਾਲ ਨਿਊਜੀਲੈਂਡ ਤੋਂ ਪੰਜਾਬ ਘੁੰਮਣ ਗਈ ਗੋਰੀ ਕੁੜੀ ਦੀ ਹੋਈ ਮੌਤ, 4 ਸਾਲਾ ਪਹਿਲਾਂ ਟਾਕਾਨਿਨੀ ਗੁਰੂਘਰ ‘ਚ ਹੋਇਆ ਸੀ ਵਿਆਹ

ਪੰਜਾਬ ਤੋਂ ਨਿਊਜ਼ੀਲੈਂਡ ਦੇ ਇੱਕ ਪਰਿਵਾਰ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਪਿਛਲੇ ਹਫਤੇ ਇੱਕ 23 ਸਾਲਾ ਬਿਅੰਕਾ ਸਪਿਨਸ ਨਾਮ ਦੀ ਗੋਰੀ ਕੁੜੀ ਆਪਣੇ ਪਤੀ ਨਾਲ ਪਿੰਡ ਨੱਥਾ ਸਿੰਘ ਦਾਲਮ, ਬਟਾਲਾ ਪੰਜਾਬ ਗਈ ਸੀ, ਜਿਥੇ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕੁੜੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ । ਬਿਅੰਕਾ ਸਪਿਨਸ ਪੇਸ਼ੇ ਵੱਜੋਂ ਅਰਲੀ ਚਾਈਲਡਹੁੱਡ ਟੀਚਰ ਸੀ। ਦੱਸ ਦੇਈਏ ਬਿਅੰਕਾ ਦਾ ਵਿਆਹ ਚਾਰ ਸਾਲ ਪਹਿਲਾ ਟਾਕਾਨੀਨੀ ਗੁਰੂ ਘਰ ਵਿਖੇ ਸਿੱਖੀ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ । ਜੋੜੇ ਦਾ ਇੱਕ ਤਿੰਨ ਸਾਲ ਦਾ ਬੱਚਾ ਵੀ ਹੈ। ਬਿਅੰਕਾ ਦੇ ਪਤੀ ਦਾ ਨਾਮ ਅਰਵਿੰਦਰ ਸਿੰਘ ਹੈ ਅਤੇ ਜੋੜੇ ਦੇ ਪੁੱਤ ਦਾ ਨਾਮ ਮਿਹਰਦੀਪ ਸਿੰਘ ਹੈ।

ਦੱਸ ਦੇਈਏ ਲੜਕੀ ਦੀ ਦੂਜੀ ਭੈਣ ਵੀ ਪੰਜਾਬੀ ਸਰਦਾਰ ਲੜਕੇ ਨਾਲ ਵਿਆਹੀ ਹੋਈ ਹੈ। ਪਰਿਵਾਰ ਮੁਤਾਬਿਕ ਲੜਕੀ ਨੂੰ ਸਵੇਰੇ ਘਬਰਾਹਟ ਹੋਈ ਤੇ ਦੋ ਵਾਰ ਹੱਥੂ ਆਇਆ ਅਤੇ ਔਖਾ ਸਾਹ ਲਿਆ ਅਤੇ ਡਾਕਟਰੀ ਸਹਾਇਤਾ ਮਿਲਣ ਤੋ ਪਹਿਲਾ ਹੀ ਸਵਾਸ ਤਿਆਗ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕਾ ਬਿਅੰਕਾ ਮਾਈਗਰੇਨ ਤੋਂ ਪਹਿਲਾ ਪੀੜਤ ਸੀ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਵਾਪਿਸ ਨਿਊਜੀਲੈਂਡ ਲਿਆਉਣ ਲਈ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨਾਲ ਗੱਲਬਾਤ ਉਪਰੰਤ ਉਹਨਾਂ ਨੇ ਪਰਿਵਾਰ ਦਾ ਨਿਊਜੀਲੈਡ ਅੰਬੈਸੀ ਨਾਲ ਰਾਬਤਾ ਕਰਵਾਇਆ ਅਤੇ ਮ੍ਰਿਤਕ ਸਰੀਰ ਵਾਪਿਸ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ । ਦੱਸ ਦੇਈਏ ਬਿਅੰਕਾ ਦੇ ਜੀਜਾ ਰਵਿੰਦਰ ਸਿੰਘ ਟਾਕਾਨਿਨੀ ਦੇ ਰਹਿਣ ਵਾਲੇ ਹਨ । ਵਧੇਰੇ ਜਾਣਕਾਰੀ ਜਾਂ ਸ਼ੋਕ ਪਰਗਟਾਉਣ ਲਈ ਉਹਨਾਂ ਨਾਲ +64 21 668 866 ਤੇ ਰਾਬਤਾ ਕੀਤਾ ਜਾ ਸਕਦਾ ਹੈ ।

Leave a Reply

Your email address will not be published. Required fields are marked *