[gtranslate]

Vistara ਏਅਰਲਾਈਨਜ਼ ਨੇ ਨਵੇਂ ਸਾਲ ਦੇ ਮੌਕੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਦਿੱਤਾ ਤੋਹਫ਼ਾ

ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਉਡਾਣ ਭਰਨ ਵਾਲੇ ਯਾਤਰੀਆਂ ਲਈ ਵਿਸਤਾਰਾ ਏਅਰਲਾਈਨਜ਼ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਯਾਤਰੀਆਂ ਲਈ ਦੋਵਾਂ ਸ਼ਹਿਰਾਂ ਵਿਚਕਾਰ ਉਡਾਣਾਂ ਦੀ ਗਿਣਤੀ (frequency) ਵਧਾ ਦਿੱਤੀ ਗਈ ਹੈ। 10 ਜਨਵਰੀ ਤੋਂ ਇਹ ਉਡਾਣ ਦੋਵਾਂ ਸ਼ਹਿਰਾਂ ਵਿਚਾਲੇ ਦੋ ਦੀ ਬਜਾਏ ਦਿਨ ਵਿੱਚ ਤਿੰਨ ਵਾਰ ਉਡਾਣ ਭਰੇਗੀ। ਵਿਸਤਾਰਾ ਏਅਰਲਾਈਨਜ਼ ਵੱਲੋਂ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਅੰਮ੍ਰਿਤਸਰ-ਦਿੱਲੀ ਵਿਚਕਾਰ ਦਿਨ ‘ਚ ਦੋ ਵਾਰ ਉਡਾਣ ਭਰਦੀ ਸੀ। ਅੰਮ੍ਰਿਤਸਰ ਤੋਂ ਸਵੇਰੇ 9.55 ਅਤੇ 3.25 ਵਜੇ ਅਤੇ ਦਿੱਲੀ ਤੋਂ ਸਵੇਰੇ 8 ਵਜੇ ਅਤੇ ਦੁਪਹਿਰ 1.40 ਵਜੇ ਉਡਾਣਾਂ ਸਨ। ਪਰ ਹੁਣ ਵਿਸਤਾਰਾ ਦੀ ਫਲਾਈਟ ਅੰਮ੍ਰਿਤਸਰ ਤੋਂ ਸ਼ਾਮ 7.45 ਵਜੇ ਅਤੇ ਦਿੱਲੀ ਤੋਂ ਸ਼ਾਮ 6 ਵਜੇ ਉਡਾਣ ਭਰੇਗੀ।

ਇਸ ਉਡਾਣ ਦੇ ਸ਼ੁਰੂ ਹੋਣ ਦਾ ਸਿੱਧਾ ਅਸਰ ਯਾਤਰੀਆਂ ਦੀ ਜੇਬ ‘ਤੇ ਪਵੇਗਾ। ਹੁਣ ਯਾਤਰੀ ਸਮੇਂ ਸਿਰ ਟਿਕਟਾਂ ਬੁੱਕ ਕਰਵਾ ਕੇ ਦਿੱਲੀ-ਅੰਮ੍ਰਿਤਸਰ ਵਿਚਾਲੇ 3500 ਰੁਪਏ ਦੀ ਫਲਾਈਟ ਆਸਾਨੀ ਨਾਲ ਬੁੱਕ ਕਰਵਾ ਸਕਦੇ ਹਨ। ਜਦੋਂ ਕਿ ਜ਼ਿਆਦਾਤਰ ਫਲਾਈਟਾਂ ਦੀਆਂ ਟਿਕਟਾਂ ਲਗਭਗ 5,000 ਰੁਪਏ ਵਿੱਚ ਮਿਲਦੀਆਂ ਸਨ। ਦੋਵਾਂ ਸ਼ਹਿਰਾਂ ਵਿਚਾਲੇ ਫਲਾਈਟ ਫ੍ਰੀਕੁਐਂਸੀ ਵਧਣ ਨਾਲ ਯਾਤਰੀਆਂ ਦੀ ਜੇਬ ਦੇ ਨਾਲ-ਨਾਲ ਸੈਰ-ਸਪਾਟੇ ‘ਤੇ ਵੀ ਅਸਰ ਪਵੇਗਾ। ਦਿੱਲੀ ਆਉਣ ਵਾਲੇ ਸੈਲਾਨੀ ਹੁਣ ਦਿੱਲੀ ਤੋਂ ਅੰਮ੍ਰਿਤਸਰ ਦਾ ਰਸਤਾ ਚੁਣ ਸਕਣਗੇ। ਇੰਨਾ ਹੀ ਨਹੀਂ ਮੱਧ ਭਾਰਤ ਵਿਚ ਵਸਦੇ ਸਿੱਖ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਸਾਨੀ ਨਾਲ ਵਾਪਸ ਪਰਤ ਸਕਣਗੇ।

Leave a Reply

Your email address will not be published. Required fields are marked *