ਆਕਲੈਂਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਆਕਲੈਂਡ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਅੱਜ ਦੁਪਹਿਰ ਇੱਕ ਵਿਅਕਤੀ ਪਹੁੰਚਿਆ ਸੀ, ਪਰ ਪੁਲਿਸ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਉਸ ਵਿਅਕਤੀ ਦੀ ਗੱਡੀ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ। ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਇਹ ਵਿਅਕਤੀ ਮਾਨੁਕਾਊ ਪੁਲਿਸ ਸਟੇਸ਼ਨ ‘ਚ ਦੁਪਹਿਰ 1.10 ਵਜੇ ਦੇ ਕਰੀਬ ਸਾਹਮਣੇ ਵਾਲੇ ਕਾਊਂਟਰ ‘ਤੇ ਪਹੁੰਚਿਆ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਤੇ ਉਸ ਤੋਂ ਬਾਅਦ ਤਲਾਸ਼ੀ ਲਈ ਗਈ ਸੀ।
ਕੈਰਨ ਬ੍ਰਾਈਟ ਨੇ ਕਿਹਾ ਕਿ, “ਉਹ ਵਿਅਕਤੀ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਸਾਡੀ ਪੁੱਛਗਿੱਛ ਵਿੱਚ ਸਾਡੀ ਸਹਾਇਤਾ ਕਰ ਰਿਹਾ ਹੈ, ਕਿ ਕੀ ਵਾਪਰਿਆ ਹੈ, ਹਾਲਾਂਕਿ ਜਾਂਚ ਅਜੇ ਵੀ ਬਹੁਤ ਸ਼ੁਰੂਆਤੀ ਪੜਾਵਾਂ ਵਿੱਚ ਹੈ।” ਬ੍ਰਾਈਟ ਨੇ ਕਿਹਾ ਕਿ ਪੁਲਿਸ ਆਪਣੀ ਪੁੱਛਗਿੱਛ ਦੇ ਹਿੱਸੇ ਵਜੋਂ ਇਸ ਸਮੇਂ ਮੰਗੇਰੇ ਬ੍ਰਿਜ ਸਥਿਤ ਮੋਨਾ ਐਵੇਨਿਊ ‘ਤੇ ਇਕ ਜਾਇਦਾਦ ‘ਤੇ ਹੈ।