ਬੀਸੀਸੀਆਈ ਨੇ ਮਹਿਲਾ ਟੀ-20 ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਕੱਪ ਦੇ ਨਾਲ ਹੀ ਬੀਸੀਸੀਆਈ ਨੇ ਭਾਰਤ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਤਿਕੋਣੀ ਸੀਰੀਜ਼ ਲਈ ਵੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀ-20 ਵਿਸ਼ਵ ਕੱਪ 10 ਫਰਵਰੀ 2023 ਤੋਂ ਸ਼ੁਰੂ ਹੋਵੇਗਾ। ਇਸ ‘ਚ ਟੀਮ ਇੰਡੀਆ ਆਪਣਾ ਪਹਿਲਾ ਮੈਚ 12 ਫਰਵਰੀ 2023 ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਇਸ ਦੇ ਨਾਲ ਹੀ ਤਿਕੋਣੀ ਸੀਰੀਜ਼ 19 ਜਨਵਰੀ ਤੋਂ ਖੇਡੀ ਜਾਣੀ ਹੈ।
ਟੀਮ ਇੰਡੀਆ ਵਿਸ਼ਵ ਵਿੱਚ ਗਰੁੱਪ-2 ਵਿੱਚ ਮੌਜੂਦ ਹੈ। ਇਸ ਗਰੁੱਪ ਵਿੱਚ ਭਾਰਤੀ ਟੀਮ ਦੇ ਨਾਲ ਇੰਗਲੈਂਡ, ਵੈਸਟਇੰਡੀਜ਼, ਪਾਕਿਸਤਾਨ ਅਤੇ ਆਇਰਲੈਂਡ ਸ਼ਾਮਿਲ ਹਨ। ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਫਾਈਨਲ ਮੈਚ 26 ਫਰਵਰੀ 2023 ਨੂੰ ਕੇਪਟਾਊਨ ਵਿੱਚ ਖੇਡਿਆ ਜਾਵੇਗਾ।
ਵਿਸ਼ਵ ਕੱਪ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ (ਵਿਕਟ-ਕੀਪਰ), ਰਿਚਾ ਘੋਸ਼ (ਵਿਕਟ-ਕੀਪਰ), ਜੇਮੀਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਦੇਵਿਕਾ ਵੈਦਿਆ, ਰਾਧਾ ਯਾਦਵ, ਰੇਣੁਕਾ ਠਾਕ , ਅੰਜਲੀ ਸਰਵਾਨੀ , ਪੂਜਾ ਵਸਤਰਕਾਰ , ਰਾਜੇਸ਼ਵਰੀ ਗਾਇਕਵਾੜ , ਸ਼ਿਖਾ ਪਾਂਡੇ।
ਰਿਜ਼ਰਵ – ਸਬਿਨੇਨੀ ਮੇਘਨਾ, ਸਨੇਹ ਰਾਣਾ, ਮੇਘਨਾ ਸਿੰਘ।