ਦਸੰਬਰ ਦਾ ਆਖਰੀ ਹਫ਼ਤਾ ਹਵਾਈ ਅੱਡਿਆਂ ਲਈ ਕਾਫੀ ਵਿਅਸਤ ਸਮਾਂ ਹੁੰਦਾ ਹੈ, ਕਿਉਂਕ ਇਸ ਹਫਤੇ ਹਵਾਈ ਯਾਤਰੀਆਂ ਦਾ ਆਉਣਾ ਜਾਣਾ ਜਿਆਦਾ ਹੁੰਦਾ ਹੈ, ਪਰ ਇਸੇ ਦੌਰਾਨ ਵੈਲਿੰਗਟਨ ਹਵਾਈ ਅੱਡੇ ਤੋਂ ਯਾਤਰੀਆਂ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਦਰਅਸਲ ਵੈਲਿੰਗਟਨ ਹਵਾਈ ਅੱਡੇ ‘ਤੇ ਯਾਤਰੀ ਪਿਛਲੇ 24 ਘੰਟੇ ਤੋਂ ਵਧੇਰੇ ਸਮੇਂ ਤੋਂ ਫਸੇ ਹੋਏ ਹਨ। ਯਾਤਰੀਆਂ ਦੇ ਏਅਰਪੋਰਟ ‘ਤੇ ਖੱਜਲ-ਖੁਆਰ ਹੋਣ ਦਾ ਕਾਰਨ ਯਾਤਰੀਆਂ ਦਾ ਸਮਾਨ ਚੈੱਕ ਕਰਨ ਵਾਲੀ ਐਕਸਰੇਅ ਮਸ਼ੀਨ ਦੇ ਖਰਾਬ ਹੋਣ ਨੂੰ ਦੱਸਿਆ ਜਾ ਰਿਹਾ ਹੈ। ਇੰਨ੍ਹਾਂ ਹੀ ਨਹੀਂ ਇਸ ਦਿੱਕਤ ਕਾਰਨ ਕਈ ਉਡਾਣਾ ਨੂੰ ਦੇਰੀ ਨਾਲ ਉਡਾਣ ਭਰ ਰਹੀਆਂ ਹਨ।
