ਤਰਨਾਕੀ ਵਿਖੇ ਸੋਮਵਾਰ ਸਵੇਰੇ ਕਾਰ ਨੂੰ ਅੱਗ ਲੱਗਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 7.20 ਵਜੇ ਸੁਚੇਤ ਕੀਤਾ ਗਿਆ ਸੀ ਕਿ ਮਿਮੀ ਰੋਡ ਅਤੇ ਵਾਈਟੀ ਰੋਡ ਦੇ ਵਿਚਕਾਰ ਸਟੇਟ ਹਾਈਵੇਅ 3 (ਮੋਕਾਉ ਰੋਡ) ‘ਤੇ ਇੱਕ ਕਾਰ ਨੂੰ ਅੱਗ ਲੱਗ ਗਈ ਸੀ। ਕਾਰ ਵਿੱਚ ਸਵਾਰ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਿਆ ਸੀ ਅਤੇ ਉਸਨੂੰ ਏਅਰਲਿਫਟ ਕਰਕੇ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਸੀ ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਸੜਕ ਕੁੱਝ ਸਮੇਂ ਲਈ ਬੰਦ ਰਹੇਗੀ ਅਤੇ ਵਾਹਨ ਚਾਲਕਾਂ ਨੂੰ ਜਿੱਥੇ ਵੀ ਸੰਭਵ ਹੋ ਸਕੇ ਸਫ਼ਰ ਵਿੱਚ ਦੇਰੀ ਲਈ ਤਿਆਰ ਰਹਿਣ ਜਾਂ ਵਿਕਲਪਕ ਰੂਟ ਲੈਣ ਲਈ ਕਿਹਾ ਗਿਆ ਹੈ. ਪੁਲਿਸ ਨੇ ਦੱਸਿਆ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਾਰ ਨੂੰ ਅੱਗ ਕਿਵੇਂ ਲੱਗੀ।