ਉੱਤਰੀ ਕੈਂਟਰਬਰੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਹੋਣੋ ਟਲਿਆ ਹੈ, ਦਰਅਸਲ ਤਿੰਨ ਲੋਕਾਂ ਦੀ ਕਿਸ਼ਤੀ ਦੇ ਸਮੁੰਦਰ ਵਿੱਚ ਰੁੜ੍ਹਨ ਮਗਰੋਂ ਉਨ੍ਹਾਂ ਨੂੰ ਡੁੱਬਣ ਤੋਂ ਬਚਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਦੱਖਣੀ ਖਾੜੀ, ਕੈਕੋਉਰਾ ਤੋਂ ਸ਼ਾਮ 5.40 ਵਜੇ ਦੇ ਕਰੀਬ ਦੇਖਿਆ ਗਿਆ ਸੀ, ਜਿੱਥੇ ਉਹ ਸਮੁੰਦਰੀ ਕਿਨਾਰੇ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਆਪਣੇ ਆਪ ਨੂੰ ਬਚਾਉਣ ਲਈ ਜੱਦੋਜਹਿਦ ਕਰ ਰਹੇ ਸਨ।
ਇੱਕ ਬੁਲਾਰੇ ਦਾ ਕਹਿਣਾ ਹੈ ਕਿ ਪੁਲਿਸ ਨੇ recreational vessel ਦੀ ਮਦਦ ਨਾਲ ਥੋੜ੍ਹੀ ਦੇਰ ਬਾਅਦ ਕਿਸ਼ਤੀ ਨੂੰ ਕਿਨਾਰੇ ‘ਤੇ ਲਿਆਉਣ ਵਿੱਚ ਮਦਦ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨੋਂ ਲੋਕਾਂ ਨੇ ਲਾਈਫ ਜੈਕਟ ਪਾਈ ਹੋਈ ਸੀ।