ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਦੀ ਮਿੰਨੀ ਨਿਲਾਮੀ ਸ਼ੁੱਕਰਵਾਰ 23 ਦਸੰਬਰ ਨੂੰ ਹੋਵੇਗੀ। ਇਸ ਵਾਰ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਕੋਚੀ ਵਿੱਚ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਕੋਚੀ ਵਿੱਚ ਆਈਪੀਐਲ ਨਿਲਾਮੀ ਦਾ ਆਯੋਜਨ ਕੀਤਾ ਗਿਆ ਹੈ। ਨਿਲਾਮੀ ਦੌਰਾਨ ਕਈ ਟੀਮਾਂ ਮਜ਼ਬੂਤ ਖਿਡਾਰੀਆਂ ਦੀ ਖਰੀਦੋ-ਫਰੋਖਤ ਕਰਨਗੀਆਂ। ਅਜਿਹੇ ‘ਚ ਪੰਜਾਬ ਕਿੰਗਜ਼ ਦੀ ਟੀਮ ਕਿਸੇ ਤੋਂ ਪਿੱਛੇ ਨਹੀਂ ਰਹੇਗੀ। ਇਸ ਫਰੈਂਚਾਈਜ਼ੀ ਦੇ ਪਰਸ ‘ਚ ਕਾਫੀ ਪੈਸਾ ਬਚਿਆ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਕਿੰਗਜ਼ ਦੁਆਰਾ ਕਿੰਨੇ ਖਿਡਾਰੀਆਂ ਨੂੰ ਰਿਟੇਨ ਕੀਤਾ ਗਿਆ ਅਤੇ ਕਿੰਨੇ ਖਿਡਾਰੀਆਂ ਨੂੰ ਛੱਡਿਆ ਗਿਆ।
ਪਹਿਲਾਂ ਗੱਲ ਕਰਦੇ ਹਾਂ ਪੰਜਾਬ ਕਿੰਗਜ਼ ਵੱਲੋਂ ਰਿਟੇਨ ਕੀਤੇ ਗਏ ਭਾਰਤੀ ਖਿਡਾਰੀਆਂ ਦੀ। ਫਰੈਂਚਾਇਜ਼ੀ ਨੇ ਸ਼ਿਖਰ ਧਵਨ, ਸ਼ਾਹਰੁਖ ਖਾਨ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਰਾਜ ਅੰਗਦ ਬਾਵਾ, ਪ੍ਰਭਸਿਮਰਨ ਸਿੰਘ, ਰਿਸ਼ੀ ਧਵਨ, ਜਿਤੇਸ਼ ਸ਼ਰਮਾ, ਬਲਤੇਜ ਸਿੰਘ ਢਾਂਡਾ ਅਤੇ ਅਰਥਵ ਟੇਡ ਵਰਗੇ ਭਾਰਤੀ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਜਦਕਿ ਲਿਆਮ ਲਿਵਿੰਗਸਟੋਨ, ਕਾਗਿਸੋ ਰਬਾਡਾ, ਜੌਨੀ ਬੇਅਰਸਟੋ, ਨਾਥਨ ਐਲਿਸ ਅਤੇ ਭਾਨੁਕਾ ਰਾਜਪਕਸ਼ੇ ਨੂੰ ਵੀ ਵਿਦੇਸ਼ੀ ਖਿਡਾਰੀਆਂ ਵੱਜੋਂ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ।
ਪੰਜਾਬ ਕਿੰਗਜ਼ ਨੇ ਆਈਪੀਐਲ 2023 ਦੀ ਨਿਲਾਮੀ ਤੋਂ ਪਹਿਲਾਂ ਮਯੰਕ ਅਗਰਵਾਲ, ਓਡਿਅਨ ਸਮਿਥ, ਵੈਭਵ ਅਰੋੜਾ, ਬੈਨੀ ਹਾਵੇਲ, ਈਸ਼ਾਨ ਪੋਰਲ, ਅੰਸ਼ ਪਟੇਲ, ਪ੍ਰੇਰਕ ਮਕੜ, ਸੰਦੀਪ ਸ਼ਰਮਾ ਅਤੇ ਰਿਤਵਿਕ ਚੈਟਰਜੀ ਨੂੰ ਰਿਲੀਜ਼ ਕੀਤਾ ਹੈ।
ਬਾਕੀ ਬਚਿਆ ਪਰਸ – 32.20 ਕਰੋੜ ਰੁਪਏ
ਬਾਕੀ ਸਲਾਟ – 6 ਭਾਰਤੀ 3 ਵਿਦੇਸ਼ੀ