ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕੋਟ-ਕਚਹਿਰੀ, ਥਾਣੇ ਦੇ ਚੱਕਰ ਕੱਟ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਸਕਦੀਆਂ ਹਨ। ਪੰਜਾਬ ਅਤੇ ਦਿੱਲੀ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਐਨਆਈਏ ਵੀ ਜਾਂਚ ਵਿੱਚ ਜੁਟੀ ਹੋਈ ਹੈ। ਹੁਣ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਸੁਣਨ ‘ਚ ਆ ਰਿਹਾ ਹੈ ਕਿ ਬੁੱਧਵਾਰ ਨੂੰ ਗੈਂਗਸਟਰ ਸੰਪਤ ਨਹਿਰਾ ਅਤੇ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਹੇਠ ਪੰਜਾਬ ਤੋਂ ਦਿੱਲੀ ਲਿਆਂਦਾ ਗਿਆ ਹੈ। ਇੱਥੇ ਦੋਵਾਂ ਦੀ ਆਵਾਜ਼ ਦੇ ਨਮੂਨੇ ਲਏ ਜਾਣੇ ਹਨ। ਇਹ ਨਮੂਨੇ ਦਿੱਲੀ ਸਥਿਤ CFSL ਪ੍ਰਯੋਗਸ਼ਾਲਾ ਵਿੱਚ ਲਏ ਜਾਣੇ ਹਨ।
ਤਾਂ ਜੋ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ ਗੈਂਗਸਟਰਾਂ ਨਾਲ ਦੋਵਾਂ ਵਿਚਾਲੇ ਹੋਈ ਗੱਲਬਾਤ ਦਾ ਮੇਲ ਕੀਤਾ ਜਾ ਸਕੇ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹੁਣ ਤੱਕ ਐਨਆਈਏ ਵੱਖ-ਵੱਖ ਜੇਲ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਸਮੇਤ 10-15 ਹੋਰ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਮਸ਼ਹੂਰ ਗਾਇਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਕੀ ਹੁਣ ਤੱਕ ਉਸ ਪੁੱਛਗਿੱਛ ਤੋਂ ਕੁੱਝ ਸਾਹਮਣੇ ਆਇਆ ਹੈ? ਅਜੇ ਤੱਕ ਕੋਈ ਵੀ ਏਜੰਸੀ ਇਸ ਦਾ ਖੁਲਾਸਾ ਕਰਨ ਨੂੰ ਤਿਆਰ ਨਹੀਂ ਹੈ। ਇਸ ਦਲੀਲ ਨਾਲ ਕਿ ਜਾਂਚ ਜਾਰੀ ਹੈ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕੁੱਝ ਵੀ ਕਹਿਣਾ ਉਚਿਤ ਨਹੀਂ ਹੈ। ਇਸ ਨਾਲ ਜਾਂਚ ‘ਤੇ ਉਲਟਾ ਅਸਰ ਪਵੇਗਾ। ਜਿਸ ਦਾ ਫਾਇਦਾ ਮੁਲਜ਼ਮਾਂ ਅਤੇ ਸ਼ੱਕੀਆਂ ਨੂੰ ਮਿਲ ਸਕਦਾ ਹੈ।
ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜਿਵੇਂ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਲਾਰੈਂਸ ਬਿਸ਼ਨੋਈ ਕੋਲ ਇੱਕ ਫ਼ੋਨ ਆਇਆ ਸੀ। ਜਿਸ ਵਿੱਚ ਲਾਰੇਂਸ ਬਿਸ਼ਨੋਈ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਇਸ ਗੱਲਬਾਤ ਤੋਂ ਬਾਅਦ ਫੋਨ ਕਾਲ ਕੱਟ ਦਿੱਤੀ ਗਈ ਸੀ। ਇਹ ਫ਼ੋਨ ਕਾਲ ਸਰਕਾਰੀ ਏਜੰਸੀਆਂ ਕੋਲ ਉਪਲਬਧ ਹੈ। ਲਾਰੇਂਸ ਬਿਸ਼ਨੋਈ ਨੂੰ ਇਹ ਖਬਰ ਦੇਣ ਵਾਲਾ ਕੌਣ ਸੀ ਜਾਂ ਇਹ ਕਾਲ ਕਿਸਨੇ ਕੀਤੀ ਸੀ? ਹੁਣ ਲਏ ਜਾ ਰਹੇ ਅਵਾਜ਼ ਦੇ ਨਮੂਨੇ ਮੈਚ ਕਰਨ ਤੋਂ ਬਾਅਦ ਇਸ ਦਾ ਫੈਸਲਾ ਹੋ ਸਕਦਾ ਹੈ। ਜਾਂਚ ਏਜੰਸੀਆਂ ਨੂੰ ਇਸ ਦੀ ਪੂਰੀ ਉਮੀਦ ਹੈ।