ਆਕਲੈਂਡ ਦੇ ਇੱਕ ਸਕੂਲ ਨੇ ਮਾਪਿਆਂ ਅਤੇ ਵਿਦਿਆਰਥੀਆਂ ਦੇ ਦਬਾਅ ਦੇ ਬਾਵਜੂਦ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹੋਣ ਦੇ ਬਾਵਜੂਦ ਆਪਣੀ ਯੂਨੀਫਾਰਮ ਨੀਤੀ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਮਾਊਂਟ ਅਲਬਰਟ ਗ੍ਰਾਮਰ ਸਕੂਲ ਨੇ ਮੁੰਡਿਆਂ ਲਈ ਕੰਨਾਂ ‘ਚ ਮੁੰਦਰਾ ਪਾਉਣ ‘ਤੇ ਪਾਬੰਦੀ ਲਗਾਈ ਹੈ, ਜਦਕਿ ਲੜਕੀਆਂ ਆਪਣੇ ਕੰਨਾਂ ‘ਚ ਛੋਟਾ ਜਿਹਾ ਸਟੱਡ ਪਾ ਸਕਦੀਆਂ ਹਨ। ਦੱਸ ਦੇਈਏ ਕੁੱਝ ਮਾਪਿਆਂ ਨੇ ਸਕੂਲ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਬੱਚਿਆਂ ਦੇ ਅਧਿਕਾਰਾਂ ਖਿਲਾਫ ਦੱਸਿਆ ਹੈ।
