ਆਕਲੈਂਡ ਅਤੇ ਵਾਈਕਾਟੋ ਦੇ ਘੱਟੋ-ਘੱਟ ਛੇ ਸਟੋਰਾਂ ਨੂੰ ਅੱਜ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਪੁਲਿਸ ਨੇ ਕਿਹਾ ਕਿ “ਲੋਕਾਂ ਦੇ ਇੱਕ ਸਮੂਹ” ਨੇ ਸੋਮਵਾਰ ਸਵੇਰੇ 4 ਵਜੇ ਤੋਂ ਠੀਕ ਪਹਿਲਾਂ ਆਕਲੈਂਡ ਵਿੱਚ ਇੱਕ ਐਲਰਸਲੀ ਡੇਅਰੀ ‘ਤੇ ਲੁੱਟ ਕੀਤੀ ਸੀ। ਪੁਲਿਸ ਬੁਲਾਰੇ ਨੇ ਕਿਹਾ, “ਲੋਕਾਂ ਦਾ ਇੱਕ ਸਮੂਹ ਸਟੋਰ ਵਿੱਚ ਦਾਖਲ ਹੋਇਆ ਅਤੇ ਇੱਕ ਦੂਜੇ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਚੀਜ਼ਾਂ ਚੋਰੀ ਕਰ ਲਈਆਂ।” ਇਸ ਤੋਂ ਇਲਾਵਾ ਮਾਉਂਟ ਅਲਬਰਟ ਵਿੱਚ, ਪੁਲਿਸ ਨੂੰ ਸਵੇਰੇ 2 ਵਜੇ ਤੋਂ ਠੀਕ ਪਹਿਲਾਂ ਵੈਗਨਰ ਪਲੇਸ ‘ਤੇ ਇੱਕ ਸਟੋਰ ਵਿੱਚ ਬਰੇਕ-ਇਨ ਦੀ ਕੋਸ਼ਿਸ਼ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ ਸੀ। ਹਾਲਾਂਕਿ ਕਿ ਚੋਰਾਂ ਨੂੰ ਇਥੋਂ ਖਾਲੀ ਹੱਥ ਹੀ ਵਾਪਿਸ ਪਰਤਣਾ ਪਿਆ ਸੀ।
ਇਸ ਮਗਰੋਂ ਸਵੇਰੇ 8 ਵਜੇ ਦੇ ਕਰੀਬ, ਇੱਕ ਡਕੈਤੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮਾਊਂਟ ਰੋਸਕਿਲ ਵਿੱਚ ਇੱਕ ਡੇਅਰੀ ਵਿੱਚ ਪਹੁੰਚੀ ਸੀ। ਜਦਕਿ ਵਾਈਕਾਟੋ ਵਿੱਚ ਪੁਲਿਸ ਤਿੰਨ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਹੈਮਿਲਟਨ ਦੇ ਸੇਂਟ ਐਂਡਰਿਊਜ਼ ਦੇ ਬ੍ਰਾਇਨਟ ਰੋਡ ‘ਤੇ ਰੈਮ-ਰੇਡ ਸ਼ੈਲੀ ਦੀ ਚੋਰੀ ਦੀ ਪੁਲਿਸ ਨੂੰ ਸਵੇਰੇ 2 ਵਜੇ ਤੋਂ ਪਹਿਲਾਂ ਰਿਪੋਰਟ ਕੀਤੀ ਗਈ ਸੀ। ਕੈਮਬ੍ਰਿਜ ਵਿੱਚ ਡਿਊਕ ਸਟ੍ਰੀਟ ਅਤੇ ਟੇ ਅਵਾਮੁਟੂ ਵਿੱਚ ਸਲੋਏਨ ਸਟ੍ਰੀਟ ‘ਤੇ ਵੀ ਕ੍ਰਮਵਾਰ ਸਵੇਰੇ 4 ਵਜੇ ਅਤੇ 4.30 ਵਜੇ ਦੇ ਕਰੀਬ ਚੋਰੀਆਂ ਦੀ ਰਿਪੋਰਟ ਕੀਤੀ ਗਈ ਸੀ।