ਟੋਕੀਓ ਓਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਸੈਮੀਫਾਈਨਲ ‘ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਆਸਟ੍ਰੇਲੀਆ ਦੇ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਹੈ। ਮਹਿਲਾ ਹਾਕੀ ਟੀਮ ਦੀ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਮਹਿਲਾ ਟੀਮ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ।
6️⃣0️⃣ minute, ye 6️⃣0️⃣ minute hum hamesha yaad rakhenge. 🇮🇳
The Indian Women's Hockey team are through to the semis. 💙#AUSvIND #HaiTayyar #IndiaKaGame #Tokyo2020 #TeamIndia #TokyoTogether #StrongerTogether #HockeyInvites #WeAreTeamIndia #Hockey pic.twitter.com/qjh4ebNUbC
— Hockey India (@TheHockeyIndia) August 2, 2021
ਭਾਰਤ ਨੇ ਕੁਆਰਟਰ ਫਾਈਨਲ ਵਿੱਚ 3 ਵਾਰ ਦੀ ਓਲੰਪਿਕ ਚੈਂਪੀਅਨ ਆਸਟ੍ਰੇਲੀਆ ਨੂੰ ਮਾਤ ਦਿੱਤੀ ਹੈ। ਜੋ ਭਾਰਤੀ ਮਹਿਲਾ ਟੀਮ ਦੀ ਇੱਕ ਵੱਡੀ ਕਾਮਯਾਬੀ ਹੈ। ਭਾਰਤ ਦੀ ਗੁਰਜੀਤ ਕੌਰ ਨੇ 22 ਵੇਂ ਮਿੰਟ ਵਿੱਚ ਟੀਮ ਨੂੰ 1-0 ਦੀ ਲੀਡ ਦਿਵਾਈ। ਉਸ ਨੇ ਡਾਇਰੈਕਟ ਫਲਿਕ ਰਾਹੀਂ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਡਿਫੈਂਸ ਵੀ ਦਿਖਾਇਆ। ਜਦੋਂ ਭਾਰਤੀ ਮਹਿਲਾ ਟੀਮ ਇਤਿਹਾਸ ਵਿੱਚ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚੀ ਤਾਂ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਸਾਰੇ ਖਿਡਾਰੀਆਂ ਅਤੇ ਕੋਚਾਂ ਦੇ ਖੁਸ਼ੀ ਦੇ ਹੰਝੂ ਨਿਕਲ ਰਹੇ ਸਨ ਓਸੇ ਸਮੇ ਦੂਜੇ ਪਾਸੇ ਚੈਂਪੀਅਨ ਆਸਟ੍ਰੇਲੀਆ ਦੇ ਹੰਝੂ ਨਹੀਂ ਰੁਕ ਰਹੇ ਸਨ। ਭਾਰਤੀ ਮਹਿਲਾ ਖਿਡਾਰਨਾਂ ਉੱਚੀ -ਉੱਚੀ ਰੌਲਾ ਪਾ ਰਹੀਆਂ ਸਨ। ਚੱਕ ਦੇ ਇੰਡੀਆ,ਚੱਕ ਦੇ ਇੰਡੀਆ…