ਸ਼ਨੀਵਾਰ ਨੂੰ ਪੰਜਾਬ ਦੇ ਲੁਧਿਆਣਾ ਦੇ ਚੀਮਾ ਚੌਕ ਨੇੜੇ ਪੁਲਿਸ ਨੇ ਇੱਕ ਗੈਰ-ਕਾਨੂੰਨੀ ਕਾਲ ਸੈਂਟਰ ‘ਤੇ ਛਾਪਾ ਮਾਰਿਆ। ਪੁਲਿਸ ਨੇ ਇਸ ਮਾਮਲੇ ‘ਚ ਕਰੀਬ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਕਾਲ ਸੈਂਟਰ ਰਾਹੀਂ ਵਿਦੇਸ਼ੀਆਂ ਨਾਲ ਆਨਲਾਈਨ ਧੋਖਾਧੜੀ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਨਾਗਰਿਕਾਂ ਦੀਆਂ ਈਮੇਲਾਂ ਰਾਹੀਂ ਠੱਗੀ ਮਾਰਦੇ ਸਨ। ਪੁਲਿਸ ਨੇ ਛਾਪੇਮਾਰੀ ਦੌਰਾਨ ਮੁਲਜ਼ਮਾਂ ਕੋਲੋਂ 1 ਲੱਖ 70 ਹਜ਼ਾਰ ਦੀ ਨਕਦੀ, 18 ਮੋਬਾਈਲ, 7 ਕੰਪਿਊਟਰ, 1 ਲੈਪਟਾਪ ਅਤੇ 1 ਥਾਰ ਗੱਡੀ ਬਰਾਮਦ ਕੀਤੀ ਹੈ।
