ਝਾਰਖੰਡ ਦੇ ਪਛਵਾੜਾ ਤੋਂ ਕੋਲੇ ਦੀ ਰੇਲਗੱਡੀ ਸ਼ੁੱਕਰਵਾਰ ਨੂੰ ਪੰਜਾਬ ਦੇ ਰੋਪੜ ਥਰਮਲ ਪਲਾਂਟ ਪਹੁੰਚੀ ਹੈ। ਇੱਥੇ ਸੀਐਮ ਭਗਵੰਤ ਮਾਨ ਨੇ ਟਰੇਨ ਦਾ ਸਵਾਗਤ ਕੀਤਾ। ਪਛਵਾੜਾ ਤੋਂ ਕਰੀਬ 8 ਸਾਲ ਬਾਅਦ ਟਰੇਨ ਪੰਜਾਬ ਦੇ ਰੋਪੜ ਸਥਿਤ ਥਰਮਲ ਪਲਾਂਟ ਤੱਕ ਪਹੁੰਚੀ ਹੈ। ਇਸ ਨਾਲ ਪੀਐਸਪੀਸੀਐਲ ਨੂੰ ਹੁਣ ਹਰ ਸਾਲ 600 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ। ਸੀਐਮ ਭਗਵੰਤ ਮਾਨ ਨੇ ਪੰਜਾਬ ਵਿੱਚ ਕੋਲੇ ਵਾਲੀ ਰੇਲਗੱਡੀ ਦੇ ਆਉਣ ਨੂੰ ਇਤਿਹਾਸਕ ਪਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਲਾ ਖਾਨ 2015 ਤੋਂ ਬੰਦ ਪਈ ਸੀ। ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਚੱਕਰ ਕੱਟਣੇ ਪਏ ਪਰ ਪਹਿਲਾਂ ਦੀਆਂ ਸਰਕਾਰਾਂ ਨੂੰ ਟੈਂਡਰ ਅਲਾਟ ਕਰਨ ਵਿੱਚ 3 ਸਾਲ ਲੱਗ ਗਏ।
ਪੰਜਾਬ ਦੀ ਆਪਣੀ ਕੋਲੇ ਦੀ ਖਾਣ ‘ਚੋਂ ਪਹਿਲੀ ਰੈਕ ਅੱਜ ਪੰਜਾਬ ਪਹੁੰਚੀ ਹੈ…ਬਾਕੀ 2 ਰੈਕ ਵੀ ਜਲਦੀ ਪੰਜਾਬ ਪਹੁੰਚਣਗੀਆਂ…ਹੁਣ ਤੱਕ ਅਸੀਂ ਕੋਲੇ ਦੀ ਖਾਣ ‘ਚੋਂ 1 ਲੱਖ ਮੀਟ੍ਰਿਕ ਟਨ ਕੋਲਾ ਕੱਢ ਚੁੱਕੇ ਹਾਂ.. pic.twitter.com/1c4RSzXg7B
— Bhagwant Mann (@BhagwantMann) December 16, 2022
ਸੀਐਮ ਮਾਨ ਨੇ ਦੱਸਿਆ ਕਿ ਹੁਣ ਤੱਕ ਇਸ ਕੋਲਾ ਖਾਣ ਵਿੱਚੋਂ 1 ਲੱਖ ਮੀਟ੍ਰਿਕ ਟਨ ਕੋਲਾ ਕੱਢਿਆ ਜਾ ਚੁੱਕਾ ਹੈ। ਇਸ ਦੀ ਪਹਿਲੀ ਰੇਲਗੱਡੀ ਅੱਜ ਪੰਜਾਬ ਪਹੁੰਚ ਗਈ ਹੈ। ਬਾਕੀ 2 ਹੋਰ ਟਰੇਨਾਂ ਵੀ ਜਲਦੀ ਹੀ ਪਹੁੰਚ ਜਾਣਗੀਆਂ। ਮਾਰਚ 2023 ਤੱਕ ਇਸ ਖਾਨ ਵਿੱਚੋਂ ਕੁੱਲ 25 ਲੱਖ ਮੀਟ੍ਰਿਕ ਟਨ ਕੋਲਾ ਕੱਢਣ ਦੀ ਯੋਜਨਾ ਬਣਾਈ ਗਈ ਹੈ ਅਤੇ ਇੱਕ ਸਾਲ ਵਿੱਚ ਕੁੱਲ 70 ਲੱਖ ਮੀਟ੍ਰਿਕ ਟਨ ਕੋਲਾ ਕੱਢਿਆ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਘੱਟ ਸੁਣਨਾ ਪਵੇਗਾ ਕਿ ਕੋਲਾ ਘੱਟ ਰਹਿ ਗਿਆ ਹੈ ਅਤੇ ਯੂਨਿਟ ਬੰਦ ਹੋ ਰਹੇ ਹਨ। ਹੁਣ 30 ਸਾਲਾਂ ਤੱਕ ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਰਹੇਗੀ। ਕੋਲਾ ਚੰਗੀ ਕੁਆਲਿਟੀ ਦਾ ਹੈ ਅਤੇ ਉੜੀਸਾ ਤੋਂ ਆਉਣ ਵਾਲੇ ਕੋਲੇ ਦੇ 41 ਪ੍ਰਤੀਸ਼ਤ ਪ੍ਰਤੀ ਕਿਲੋ ਕੈਲ ਦੇ ਮੁਕਾਬਲੇ ਇਸ ਵਿੱਚ 29 ਪ੍ਰਤੀਸ਼ਤ ਪ੍ਰਤੀ ਕਿਲੋ ਕੈਲ ਦੀ ਰਾਖ ਦੀ ਮਾਤਰਾ ਹੈ। ਇਸ ਕੋਲੇ ਤੋਂ ਘੱਟ ਸੁਆਹ ਪੈਦਾ ਹੋਣ ਕਾਰਨ ਪ੍ਰਦੂਸ਼ਣ ਵੀ ਨਹੀਂ ਹੋਵੇਗਾ।