[gtranslate]

Maraetai ਹਾਦਸੇ ‘ਚ ਜ਼ਖਮੀ ਹੋਏ ਦੋ ਵਿਕਅਤੀਆਂ ‘ਚੋਂ ਇੱਕ ਦੀ ਹਸਪਤਾਲ ‘ਚ ਮੌਤ

maraetai crash one of two

ਪਿਛਲੇ ਹਫਤੇ Maraetai ਵਿੱਚ ਇੱਕ ਭਿਆਨਕ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋ ਲੋਕਾਂ ਵਿੱਚੋਂ ਇੱਕ ਦੀ ਰਾਤ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਇੱਕ ਔਰਤ ਨੇ ਬੀਤੀ ਰਾਤ ਆਕਲੈਂਡ ਸਿਟੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇੱਕ ਬੁਲਾਰੇ ਨੇ ਕਿਹਾ, “ਸਾਡੇ ਵਿਚਾਰ ਅਤੇ ਹਮਦਰਦੀ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਹੈ।” ਪੀੜਤਾਂ ਦੀ ਉਮਰ ਜਾਂ ਉਹ ਕਿੱਥੋਂ ਦੇ ਹਨ ਇਸ ਬਾਰੇ ਕੋਈ ਹੋਰ ਵੇਰਵਾ ਅਜੇ ਅਧਿਕਾਰੀਆਂ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਮੌਤ ਪਿਛਲੇ ਬੁੱਧਵਾਰ ਨੂੰ ਆਕਲੈਂਡ ਵਿੱਚ Maraetai ਡਰਾਈਵ ‘ਤੇ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਏ ਜਾਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਇੱਕ ਵਾਹਨ ਸ਼ਾਮਿਲ ਸੀ ਅਤੇ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਇੱਕ ਨੂੰ ਆਕਲੈਂਡ ਵੈਸਟਪੈਕ ਬਚਾਅ ਹੈਲੀਕਾਪਟਰ ਦੁਆਰਾ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ, ਜਦਕਿ ਦੂਜੇ ਨੂੰ ਐਂਬੂਲੈਂਸ ਰਾਹੀਂ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਹਸਪਤਾਲ ਵਿੱਚ ਦੂਜੇ ਵਿਅਕਤੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਰ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ ਅਤੇ ਪੁਲਿਸ ਵੱਲੋ ਹਾਦਸੇ ਦੀ ਜਾਂਚ ਕੀਤੀ ਜਾਂ ਹੈ।

Likes:
0 0
Views:
205
Article Categories:
New Zeland News

Leave a Reply

Your email address will not be published. Required fields are marked *