ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਹੀ ਹੈ। ਅਜੇ ਵੀ ਕੋਰੋਨਾ ਵਾਇਰਸ ਦੇ ਕਾਰਨ ਹਰ ਰੋਜ਼ ਲੱਖਾਂ ਲੋਕ ਦੁਨੀਆ ‘ਚ ਸੰਕਰਮਿਤ ਹੋ ਰਹੇ ਹਨ। ਜਦਕਿ ਕਿੰਨੇ ਹੀ ਲੋਕ ਇਸ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਹਨ। ਇਸ ਦੌਰਾਨ ਹਰ ਦੇਸ਼ ‘ਚ ਕੋਰੋਨਾ ਤੋਂ ਬਚਾਅ ਲਈ ਸਰਕਾਰਾਂ ਵੱਲੋ ਸਖਤ ਪਬੰਦੀਆਂ ਵੀ ਲਾਗੂ ਕੀਤੀਆਂ ਜਾਂ ਰਹੀਆਂ ਹਨ। ਇਸੇ ਤਹਿਤ ਸ਼ਨੀਵਾਰ ਨੂੰ ਸਿੰਗਾਪੁਰ ਨੇ ਸਥਾਈ ਨਿਵਾਸ ਆਗਿਆ ਰੱਦ ਕਰਨ ਅਤੇ ਪ੍ਰਵਾਸੀਆਂ ਦੇ ਲੰਬੇ ਸਮੇਂ ਦੇ ਪਾਸਾਂ ਨੂੰ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ ਜੋ ਕੋਵਿਡ -19 ਪ੍ਰੋਟੋਕੋਲ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਹਨ।
ਉਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ, ‘ਜਿਹੜੇ ਸਥਾਨਕ ਨਿਵਾਸ (ਪੀਆਰ) ਅਤੇ ਲੰਮੇ ਸਮੇਂ ਦੇ ਪਾਸ ਧਾਰਕ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਦਾ ਪਰਮਿਟ ਜਾਂ ਪਾਸ ਰੱਦ ਕੀਤਾ ਜਾ ਸਕਦਾ ਹੈ।’ ਨਵੇਂ ਨਿਯਮ ਸੋਮਵਾਰ ਰਾਤ 11.59 ਵਜੇ ਤੋਂ ਲਾਗੂ ਹੋਣਗੇ। ਇੱਕ ਨਿਊਜ਼ ਚੈੱਨਲ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ 21 ਦਿਨਾਂ ਵਿੱਚ ਆਸਟ੍ਰੇਲੀਆ ਦੀ ਯਾਤਰਾ ਕੀਤੀ ਹੈ, ਉਨ੍ਹਾਂ ਨੂੰ ਹੁਣ 7 ਦੀ ਬਜਾਏ 14 ਦਿਨਾਂ ਲਈ ਏਕਾਂਤਵਾਸ ਰਹਿਣਾ ਪਏਗਾ।